Got any Questions?
Call now: 0164-2215619
Email at: kvkbtd@pau.edu

Krishi Vigyan Kendra

Bathinda

  • District Level Farm Science Institute
  • Sponsered Trainings
  • Most Experienced Faulty
  • Works to improve the economic profile of farmers
  • "Hub" for Demonstrations of Crops

Success Stories

ਦਰਸ਼ਨ ਸਿੰਘ ਸਿੱਧੂ 

ਕੁਦਰਤੀ ਸੋਮਿਆਂ ਦਾ ਰਖਵਾਲਾ ਅਤੇ ਕਿਸਾਨਾਂ ਲਈ ਚਾਨਣ ਮੁਨਾਰਾ ਦਰਸ਼ਨ ਸਿੰਘ ਸਿੱਧੂ

ਜੇ.ਐਸ ਬਰਾੜ ,ਜੀ.ਐਸ. ਢਿੱਲੋ , .ਐਸ ਸੰਧੂ

ਕ੍ਰਿਸ਼ੀ ਵਿਗਿਆਨ ਕੇਂਦਰ,ਬਠਿੰਡਾ

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੇ ਕਿਸਾਨਾਂ ਵੱਲੋ ਖੇਤੀ ਵਿੱਚ ਨਵੇਂ ਮਾਅਰਕੇ ਮਾਰ ਕੇ ਕੇਂਦਰੀ ਪੂਲ ਦਾ ਬਹੁਤ ਵੱਡਾ ਹਿੱਸਾ ਅਨਾਜ ਨਾਲ ਭਰਿਆ ਜਾ ਰਿਹਾ ਹੈ । ਪਰ ਅਜੋਕੀ ਸਥਿਤੀ ਵਿੱਚ ਕਈ ਮੁਸ਼ਕਲਾਂ ਜਿਵੇ ਜ਼ਮੀਨਾਂ ਦਾ ਘਟਣਾ, ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਜਾਣਾ, ਜ਼ਮੀਨ ਦੇ ਉਪਜਾਉਪਣ ਵਿੱਚ ਗਿਰਾਵਟ,ਫ਼ਨਬਸਪ; ਮੰਡੀ ਕਰਨ ਦੀਆਂ ਸਮੱਸਆਵਾਂ, ਨਵੀਂ ਪੀਹੜੀ ਵਿੱਚ ਕੰਮ ਪ੍ਰਤੀ ਘੱਟਦੀ ਰੁਚੀ ,ਖੇਤੀ ਕਾਮਿਆਂ ਦੀ ਕਮੀ, ਵਧਦੀਆਂ ਖੇਤੀ ਲਾਗਤਾਂ ਅਤੇ ਹੋਰ ਕਈ ਸਮਾਜਿਕ ਕਾਰਨਾਂ ਕਰਕੇ ਅੱਜ ਪੰਜਾਬ ਦਾ ਕਿਸਾਨ ਕਸੂਤੀ ਸਥਿਤੀ ਵਿੱਚ ਫਸਕੇ ਬੇਹਾਲ ਹੋਇਆ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ। ਸਮੇਂ -ਸਮੇਂ ਸਿਰ ਪੀ.ਏ.ਯੂ ਵੱਲੋ ਕਿਸਾਨਾਂ ਨੂੰ ਖੇਤੀ ਸਬੰਧੀ ਨਵੀਆਂ ਸੇਧਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਲਾਹੇਵੰਦ ਫਸਲੀ ਚੱਕਰ ।ਪੰਜਾਬ ਵਿੱਚ ਕਈ ਕਿਸਾਨਾਂ ਨੇ ਰਵਾਇਤੀ ਫਸਲੀ ਚੱਕਰ ਵਿੱਚ ਤਬਦੀਲੀ ਕਰਕੇ ਨਵੇਂ ਫਸਲੀ ਚੱਕਰ ਅਪਣਾਏ ਹਨ ਅਤੇ ਆਪਣੀ ਖੇਤੀ ਆਮਦਨੀ ਵਿੱਚ ਚੋਖਾ ਵਾਧਾ ਕਰ ਕੇ ਆਪਣੇ ਜੀਵਨ ਪੱਧਰ ਨੂੰ ਉਚਾ ਚੁੱਕਿਆ ਹੈ ।ਇਹਨਾਂ ਹੀ ਕਿਸਾਨਾਂ ਵਿੱਚ ਇੱਕ ਹੈ ਮਾਲਵਾ ਪੱਟੀ ਚੋਂ ਪਿੰਡ ਰਾਮਪੁਰਾ, ਜਿਲ੍ਹਾ ਬਠਿੰਡਾ ਦਾ ਅਗਾਂਹ ਵਧੂ ਅਤੇ ਮਿਹਨਤੀ ਕਿਸਾਨ ਸ੍ਰ. ਦਰਸਨ ਸਿੰਘ ਸਿੱਧੂ ।

ਇਸ ਮਿਹਨਤੀ ਅਤੇ ਅਗਾਂਹ ਵਧੂ ਕਿਸਾਨ ਨੇ 1983 ਤੋਂ ਖੇਤੀ ਨੂੰ ਆਪਣੇ ਹੱਥਾਂ ਵਿੱਚ ਲਿਆ ਅਤੇ ਅੱਜ ਤੱਕ ਪਿਛੇ ਮੁੜ ਕੇ ਨਹੀ ਵੇਖਿਆ। ਦਰਸ਼ਨ ਸਿੰਘ ਨੇ ਬੀ.ਏ ਦੀ ਪੜਾਈ ਖਤਮ ਕਰਕੇ ਸਰਕਾਰੀ ਨੌਕਰੀ ਵੱਲ ਭੱਜਣ ਦੀ ਬਜਾਏ ਆਧੂਨਿਕ ਖੇਤੀ ਕਰਨ ਨੂੰ ਤਰਜੀਹ ਦਿੱਤੀ ਅਤੇ ਸੁਚੱਜੇ ਢੰਗਾਂ ਨਾਲ ਖੇਤੀ ਕਰਕੇ ਇਸ ਧੰਦੇ ਨੂੰ ਮੁਨਾਫੇ ਵੰਦ ਬਣਾਇਆ ।ਇਸ ਲੇਖ ਰਾਂਹੀ ਅਸੀਂ ਦਰਸ਼ਨ ਸਿੰਘ ਸਿੱਧੂ ਦੀਆਂ ਖੇਤੀ ਦੇ ਧੰਦੇ ਨਾਲ ਜੁੜੀਆਂ ਕਾਮਯਾਬੀਆਂ ਕਿਸਾਨ ਵੀਰਾਂ ਨਾਲ ਸਾਂਝੀਆਂ ਕਰ ਰਹੇ ਹਾਂ।

ਫਾਰਮ ਦਾ ਫਸਲੀ ਚੱਕਰ : ਸੁਰੂ ਵਿੱਚ ਸ੍ਰ. ਸਿੱਧੂ ਨੇ ਰਵਾਇਤੀ ਖੇਤੀ ਕਰਦਿਆਂ ਕਣਕ ਝੋਨਾਂ ਫਸਲੀ ਚੱਕਰ ਅਪਣਾਇਆ ਪਰ ਥੋੜੇ ਸਮੇਂ ਬਾਅਦ ਵਿੱਚ ਹੀ ਉਸਨੇ ਇਸ ਫਸਲੀ ਚੱਕਰ ਵਿੱਚ ਤਬਦੀਲੀ ਕਰਦਿਆਂ ਖੇਤੀ ਵਿੱਚ ਵਭਿੰਨਤਾ ਲਿਆਉਣੀ ਸੁਰੂ ਕਰ ਦਿੱਤੀ । ਪਿਛਲੇ ਕਈ ਸਲਾਂ ਤੋ ਇਹ ਕਿਸਾਨ ਆਪਣੀ 35 ਏਕੜ ਜ਼ਮੀਨ ਤੇ ਲਗਾਤਰ ਝੋਨਾਂ -ਆਲੂ -ਮੱਕੀ / ਸਬਜੀਆਂ ਦਾ ਫਸਲੀ ਚੱਕਰਫ਼ਨਬਸਪ; ਅਪਣਾ ਰਿਹਾ ਹੈਫ਼ਨਬਸਪ; ਜਿਹੜਾ ਕਿ ਆਰਥਿਕ ਤੋਰ ਤੇ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ ਸ੍ਰ. ਸਿੱਧੂ ਵੱਲੋ ਹਰ ਸਾਲ ਔਸਤਨ 35 ਕੁਇੰਟਲ ਝੋਨਾਂ 150 ਕੁਇੰਟਲ ਆਲੂ 35 ਕੁਇੰਟਲ ਮੱਕੀ ,70 ਕੁਇੰਟਲ ਕੱਦੂ ਜਾਤੀ ਦੀਆਂ ਸਬਜੀਆਂ ਦਾ ਝਾੜ ਪ੍ਰਤੀ ਏਕੜ ਲਿਆ ਜਾ ਰਿਹਾ ਹੈ

ਮੰਡੀਕਰਨ : ਸ੍ਰ. ਸਿੱਧੂ ਵੱਲੋ ਆਲੂ ਅਤੇ ਮੱਕੀ ਦੀ ਮਾਰਕੀਟਿੰਗ ਆਪ ਖੁਦ ਕੀਤੀ ਜਾਂਦੀ ਹੈ। ਆਲੂ ਦੀਆ ਨਵੀਆਂ ਕਿਸਮਾਂ ਦਾ ਬੀਜ ਸਿੱਧਾ ਕਿਸਾਨਾਂ ਨੂੰ ਮੁਹਇਆ ਕਰਵਾਇਆ ਜਾਂਦਾ ਹੈ। ਇਸ ਤੋ ਇਲਾਵਾ ਮੱਕੀ ਦੀ ਫਸਲ ਦਾ ਕੁਝ ਹਿੱਸਾ ਡੇਅਰੀ ਦੇ ਧੰਦੇ ਲਈ ਪਸੂਆਂ ਦੀ ਫੀਡ ਲਈ ਰੱਖਿਆ ਜਾਂਦਾ ਹੈ । ਝੋਨੇ ਅਤੇ ਕੱਦੂ ਜਾਤੀ ਦੀਆਂ ਸਬਜੀਆਂ ਦੀ ਸਿੱਧੀ ਮਾਰਕੀਟਿੰਗ ਮੰਡੀ ਵਿੱਚ ਕੀਤੀ ਜਾਦੀ ਹੈ ।

ਵਾਤਾਵਰਨ, ਜ਼ਮੀਨ ਅਤੇ ਪਾਣੀ ਦੀ ਸੰਭਾਲ ਵਿੱਚ ਯੋਗਦਾਨ : ਇਸ ਕਿਸਾਨ ਨੇ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ ਅਤੇ ਉਸ ਨੂੰ ਚੌਪਰ ਮਸ਼ੀਨ ਨਾਲ ਕੱਟ ਕੇ ਜ਼ਮੀਨ ਵਿੱਚ ਦਬਾਇਆ ਜਾ ਰਿਹਾ ਹੈ। ਝੋਨੇ ਦੀ ਪਰਾਲੀ ਜ਼ਮੀਨ ਵਿੱਚ ਦਬਾਉਣ ਨਾਲ ਇਸ ਵਿੱਚ ਜੈਵਿਕ ਮਾਦਾ ਬਹੁਤ ਤੇਜੀ ਨਾਲ ਵਧਿਆ ਹੈ, ਜਿਸ ਕਰਕੇ ਉਸ ਦੇ ਫਾਰਮ ਤੇ ਖੇਤੀ ਘਣਤਾ ਵਧਣ ਦੇ ਬਾਵਜੂਦ ਯੂਰੀਆ ਖਾਦ ਦੀ ਖਪਤ ਘਟੀ ਹੈ। ਫਿਰ ਵੀ ਦਰਸ਼ਨ ਸਿੰਘ ਸਿੱਧੂ ਝੋਨੇ ਅਤੇ ਮੱਕੀ ਵਿੱਚ ਯੂਰੀਆ ਖਾਦ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਕਰਦਾ ਹੈ ।ਇਸ ਤੋ ਇਲਾਵਾ ਪਾਣੀ ਦੀ ਬੱਚਤ ਲਈ ਝੋਨੇ ਦੀ ਫਸਲ ਵਿੱਚ ਟੈਸ਼ੀਓੁਮੀਟਰ ਦੀ ਵਰਤੋਂ ਕਰਕੇ ਸਿਰਫ ਲੋੜ ਅਨੁਸਾਰ ਪਾਣੀ ਦਿੱਤਾ ਜਾਂਦਾ ਹੈ ।ਇਸ ਕਰਕੇ ਸ੍ਰ. ਸਿੱਧੂ ਮਿੱਟੀ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਦੇ ਨਾਲ ਨਾਲ ਪਾਣੀ ਅਤੇ ਹਵਾ ਦਾ ਪ੍ਰਦੂਸ਼ਣ ਘਟਾਉਣ ਵਿੱਚ ਯੋਗਦਾਨ ਪਾ ਰਿਹਾ ਹੈ ।

ਸਹਾਇਕ ਧੰਦੇ :- ਇਸ ਮਿਹਨਤੀ ਕਿਸਾਨ ਵੱਲੋਂ ਸਹਾਇਕ ਧੰਦਿਆਂ ਵਿੱਚੋਂ ਡੇਅਰੀ ਦਾ ਧੰਦਾ ਬਹੁਤ ਹੀ ਕਾਮਯਾਬੀ ਨਾਲ ਚਲਾਇਆ ਜਾ ਰਿਹਾ ਹੈ। 10 ਸਾਲ ਪਹਿਲਾਂ 2 ਗਾਵਾਂ ਨਾਲ ਡੇਅਰੀ ਦਾ ਧੰਦਾ ਸ਼ੁਰੂ ਕਰਕੇ ਹਰ ਸਾਲ 2 ਗਾਵਾਂ ਵੇਚ ਵੀ ਰਿਹਾ ਹੈ ਅਤੇ ਇਸ ਵੇਲੇ 10 ਪਸ਼ੂਆਂ ਨਾਲ ਇਸ ਧੰਦੇ ਨੂੰ ਸੁਚਜੇ ਢੰਗ ਨਾਲ ਚਲਾ ਰਿਹਾ ਹੈ ।ਅੋਸਤਨ ਰੋਜ਼ਾਨਾ 80 ਲਿਟਰ ਦੁੱਧ ਦਾ ਮੰਡੀਕਰਨ 30 ਰੁਪਏ ਪ੍ਤੀ ਲਿਟਰ ਦੇ ਹਿਸਾਬ ਨਾਲ ਸਿੱਧਾ ਫ਼ਨਬਸਪ;ਖਪਤਕਾਰ ਨੂੰ ਕੀਤਾ ਜਾਂਦਾ ਹੈ। ਪਸੂਆਂ ਲਈ ਮੱਕੀ, ਕਣਕ, ਸਰੋਂ, ਅਤੇ ਬਾਜਰੇ ਦੀ ਫੀਡ ਆਪ ਤਿਆਰ ਕਰਦਾ ਹੈ । ਪਸੂਆਂ ਦੀ ਚੁਆਈ, ਆਰਾਮ ਅਤੇ ਧੁੱਪ ਛਾਂ ਲਈ ਅਲੱਗ ਅਲੱਗ ਜਗ੍ਹਾ ਦਾ ਪ੍ਰਬੰਧ ਪੱਖੈ ਲਾ ਕੇ ਕੀਤਾ ਗਿਆਂ ਹੈ।

ਖੇਤੀ ਮਸ਼ੀਨਰੀ ਦੀ ਵਰਤੋਂ ਅਤੇ ਸਾਂਭ ਸੰਭਾਲ :- ਦਰਸਨ ਸਿੰਘ ਕੋਲ ਦੋ ਟਰੈਕਟਰ (60 ਹਾਰਸ ਪਾਵਰ ਅਤੇ 35 ਹਾਰਸ ਪਾਵਰ ) ਹਨ , ਇਸ ਤੋਂ ਇਲਾਵਾ ਖੇਤੀ ਲਈ ਵਰਤੀ ਜਾਣ ਵਾਲੀ ਹਰ ਮਸ਼ੀਨਰੀ ਉਸ ਨੇ ਖਰੀਦੀ ਹੋਈ ਹੈ । ਸਭ ਤੋ ਖਾਸ ਮਸ਼ੀਨ ਜੋ ਉਸ ਨੇ 2 ਸਾਲ ਪਹਿਲਾਂ ਖਰੀਦੀ ਸੀ ਉਹ ਹੈ ਝੋਨੇ ਦੀ ਪਰਾਲੀ ਦਾ ਕੁਤਰਾ ਕਰਨ ਵਾਲੀ ਮਸ਼ੀਨ । ਇਹ ਦੋ ਲੱਖ ਰੁਪਏ ਦੀ ਲਾਗਤ ਵਾਲੀ ਮਸ਼ੀਨ ਪਰਾਲੀ ਦਾ ਬਰੀਕ ਚੂਰਾ ਕਰ ਦਿੰਦੀ ਹੈ ਅਤੇ ਇਸ ਉਪਰੰਤ ਖੇਤ ਵਿੱਚ ਰੋਟਾਵੇਟਰ ਦੀ ਵਰਤੋਂ ਕਰਨ ਨਾਲ ਝੋਨੇ ਵਾਲਾ ਖੇਤ ਆਲੂਆਂ ਦੀ ਬਿਜਾਈ ਲਈ ਤਿਆਰ ਹੋ ਜਾਂਦਾ ਹੈ । ਆਲੂ ਪਲਾਂਟਰ ਨਾਲ ਆਲੂਆਂ ਦੀ ਬਿਜਾਈ ਬਿਨਾਂ ਕਿਸੇ ਮੁਸ਼ਕਲ ਤੋ ਹੋ ਜਾਂਦੀ ਹੈ ਅਤੇ ਸਾਰੀ ਪਰਾਲੀ ਜ਼ਮੀਨ ਅਤੇ ਵੱਟਾਂ ਵਿੱਚ ਦੱਬੀ ਜਾਂਦੀ ਹੈ ।ਇਸ ਵਿਧੀ ਨਾਲ ਖੇਤ ਵਿੱਚ ਪਰਾਲੀ ਰਲਾਉਣ ਨਾਲ ਇਸ ਕਿਸਾਨ ਦੀ ਜ਼ਮੀਨ ਵਿੱਚ ਤੇਜੀ ਨਾਲ ਜੈਵਿਕ ਮਾਦਾ ਵਧ ਰਿਹਾ ਹੈ ਜਿਸ ਦੇ ਨਤੀਜੇ ਵਜੋ ਸਾਲ ਵਿੱਚ ਤਿੰਨ ਫਸਲਾਂ ਭਰਪੂਰ ਝਾੜ ਦੇ ਰਹੀਆਂ ਹਨ ਅਤੇ ਖੇਤੀ ਲਾਗਤਾਂ ਘੱਟ ਰਹੀਆਂ ਹਨ ।

ਹੱਥ ਨਾਲ ਵਰਤੇ ਜਾਣ ਵਾਲੇ ਸੰਦਾਂ ਤੋਂ ਲੈ ਕੇ ਟਰੈਕਟਰ ਨਾਲ ਚੱਲਣ ਵਾਲੀ ਹਰ ਮਸ਼ੀਨ ਦੀ ਸੰਭਾਲ ਲਈ ਢੁਕਵਂੇ ਕਮਰਿਆਂ , ਗੈਰਜਾਂ , ਸਟੋਰਾਂਫ਼ਨਬਸਪ; ਅਤੇ ਸੈਲਫਾਂ ਦਾ ਪ੍ਰਬੰਧ ਕਰਨਾ ਦਰਸ਼ਨ ਸਿੰਘ ਸਿੱਧੂ ਤੋ ਸਿੱਖਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਪਸੂਆਂ ਲਈ ਫੀਡ, ਤੂੜੀ, ਸੁੱਕੇ ਚਾਰੇ ਆਦਿ ਦੀ ਸੰਭਾਲ ਦਾ ਤਰੀਕਾ ਵੇਖਣ ਯੋਗ ਹੈ । ਘਰੇਲੂ ਖਪਤ ਅਤੇ ਬੀਜ ਲਈ ਸਟੋਰ ਕੀਤੀ ਜਾਣ ਵਾਲੀ ਕਣਕ ਅਤੇ ਮੱਕੀ ਦੀ ਸੰਭਾਲ ਦਾ ਤਰੀਕਾ ਵੀ ਵਿਲ਼ੱਖਣ ਹੈ । ਇਸ ਤੋਂ ਇਲਵਾ ਸ੍ਰ. ਸਿੱਧੂ ਨੇ ਘਰ ਵਿੱਚ ਅੱਲਗ ਅੱਲਗ ਪੰਛੀ ਬੜੇ ਹੀ ਸੁਖਾਵੇਂ ਮਹੌਲ ਵਿੱਚ ਪਾਲੇ ਹੋਏ ਹਨ ਜੋ ਉਸ ਦੀ ਕੁਦਰਤ ਪ੍ਰਤੀ ਪਿਆਰ ਵਿੱਚ ਰੁਚੀ ਦਰਸਾਉਦੇ ਹਨ । ਖੇਤ ਵਿੱਚ ਫਸਲਾਂ ਦੀ ਕਟਾਈ , ਗਹਾਈ , ਪੁਟਾਈ , ਗਰੇਡਿੰਗ ਆਦਿ ਅਤੇ ਸੰਭਾਲ ਲਈ ਵੱਡਾ ਫਾਰਮ ਹਾਉਸ ਬਣਾਇਆ ਗਿਆ ਹੈ , ਜਿਸ ਵਿੱਚ ਮਸ਼ੀਨਰੀ ਲਈ ਸਟੋਰ , ਪੱਕੀਆਂ ਫਰਸ਼ਾਂ ਅਤੇ ਜਿਣਸਾਂ ਲਈ ਸਟੋਰ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕਟਾਈ ,ਪਟਾਈ ਸਮੇਂ ਫਸਲਾਂ ਦੀ ਸੰਭਾਲ ਹੋ ਸਕੇ ।

ਖੇਤੀ ਰਿਕਾਰਡ :-ਸ੍ਰ ਸਿੱਧੂ ਕੋਲ ਪਿਛਲੇ ਲੰਬੇ ਸਮੇਂ ਤੋਂ ਉਸ ਦੁਆਰਾ ਕੀਤੀ ਜਾ ਰਹੀ ਖੇਤੀ ਦਾ ਹਰ ਰਿਕਾਰਡ ਮੌਜੂਦ ਹੈ । ਜਿਸ ਵਿੱਚ ਖੇਤੀ ਵਿੱਚੋ ਆਏ ਅਤੇ ਗਏ ਹਰ ਪੈਸੇ ਦਾ ਹਿਸਾਬ ਮੌਜੂਦ ਹੈ । ਪਿਛਲੇ 5 ਸਾਲ ਤੋਂ ਹਰ ਫਸਲ ਦਾ ਝਾੜ ਅਤੇ ਮੁਨਾਫਾ ਖੇਤੀ ਵਹੀ ਖਾਤੇ ਫ਼ਨਬਸਪ;ਵਿੱਚ ਦਰਜ ਹੈ । ਫਸਲ ਦੀ ਬਿਜਾਈ ਤੋਂ ਲੈ ਕੇ ਵੇਚਣ ਤੱਕ ਹਰ ਕੰਮ ਦਾ ਵੇਰਵਾ ਖੇਤੀ ਰਿਕਾਰਡ ਵਿੱਚ ਦਰਜ ਹੈ। ਡੇਅਰੀ ਧੰਦੇ ਦਾ ਵੱਖਰਾ ਵਹੀ ਖਾਤਾ ਬਣਾਇਆ ਗਿਆ ਹੈ । ਇਹ ਕਿਸਾਨ ਰੋਜਾਨਾ ਦੇ ਖੇਤੀ ਕੰਮ ਕਾਰ ਦਾ ਵੇਰਵਾ ਸ਼ਾਮ ਨੂੰ ਡਾਇਰੀ ਵਿੱਚ ਦਰਜ ਕਰਦਾ ਹੈ । ਕਿਸ ਕਾਮੇ ਨੇ ਸਾਲ ਵਿੱਚ ਕਿਸ ਦਿਨ ਕੀ ਕੰਮ ਕੀਤਾ , ਇਹ ਵੇਰਵਾ ਸ੍ਰ.ਸਿੱਧੂ ਦੀ ਡਾਇਰੀ ਵਿੱਚ ਪੜਿਆ ਜਾ ਸਕਦਾ ਹੈ । ਖੇਤੀ ਰਿਕਾਰਡ ਅਤੇ ਡਾਇਰੀ ਆਦਿ ਲਿਖਣ ਲਈ ਘਰ ਵਿੱਚ ਇਕ ਦਫਤਰ ਬਣਾਇਆ ਗਿਆ ਹੈ , ਜਿਸ ਵਿੱਚ ਸਾਰੀਆਂ ਸਹੂਲਤ ਉਪਲਭਦ ਹਨ । ਆਪਣੀ ਸਖਤ ਮਿਹਨਤ, ਖੇਤੀ ਵਿੱਚ ਰੁਚੀ ਅਤੇ ਨਿਪੰਨਤਾ ਅਤੇ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾ ਕੇ ਸ੍ਰ. ਦਰਸਨ ਸਿੰੰਘ ਸਿੱਧੂ ਪੰਜਾਬ ਦੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ, ਜਿਸ ਦੇ ਪਦ ਚਿਨ੍ਹਾਂ ਤੇ ਚੱਲ ਕੇ ਸਾਡੇ ਕਿਸਾਨ ਵੀਰ ਖੇਤੀ ਦੀ ਡੁੱਬਦੀ ਹੋਈ ਬੇੜੀ ਨੂੰ ਪਾਰ ਲਾ ਸਕਦੇ ਹਨ ।

ਪ੍ਰਾਪਤ ਕੀਤੇ ਮਾਨ ਸਨਮਾਨਸ੍ਰ ਦਰਸਨ ਸਿੰਘ ਸਿੱਧੂ ਵੱਲੋ ਵਤਾਵਰਣ ਨੂੰ ਬਚਾਉਣ ਅਤੇ ਖੇਤੀ ਦੇ ਧੰਦੇ ਨੂੰ ਲਾਹਵੇਵੰਦ ਬਨਾਉਣ ਲਈ ਕੀਤੀਆਂ ਉਪਾਦੀਆਂ ਸਦਕਾ ਦਿੱਤੇ ਗਏ ਮਾਨ ਸਨਮਾਨ

1. ; ਪੰਜਾਬ ਸਾਰਕਾਰ ਵੱਲੋ ਚੱਪੜ ਚਿੜੀ ਵਿਖੇ ਉਦਮੀ ਕਿਸਾਨ ਵਜੋ ਮਾਨਯੌਗ ਮੁੱਖ ਮੰਤਰੀ ਸ੍ਰ.ਪ੍ਰਕਾਸ ਸਿੰਘ ਬਾਦਲ ਵੱਲੋ ਅਵਰਾਡ 19.2.2014 ਨਾਲ ਸਨਮਾਤ ਕੀਤਾ ਗਿਆ।

2. ਪੰਜਾਬ ਖੇਤੀਬਾੜੀ ਯੂਨੀਵਰਸਿਟੀਫ਼ਨਬਸਪ; ਲੁਧਿਆਣਾ ਵੱਲੋ ਮੁੱਖ ਮੰਤਰੀ ਪੁਰਸਕਾਰ ਨਾਲ ਮਾਰਚ 2014 ਨੂੰ ਸਨਮਾਨਿਤ ਕੀਤਾ ਗਿਆ।

3. ; ਪੰਜਾਬ ਕੇਂਦਰ ਯੂਨੀਵਰਸਿਟੀ ਬਠਿੰਡਾ ਵੱਲੋ ਫਸਟ ਐਨੋਵੇਸਨੇ ਮੌਕੇ 17.1.2014 ਨੂੰ ਵਾਤਾਵਰਨ ਦੀ ਸੰਭਾਲ ਦੇ ਸੰਬੰਧੀ ਸਨਮਾਤ ਕੀਤਾ ਗਿਆ ।

4.  ਨਾਗਪੁਰ ਵਿਖੇ ਵਾਤਾਵਰਣ ਦੀ ਸੰਭਾਲ ਮਿਤੀ 13.2.14 ਨੂੰ ਸਨਮਾਨਿਤ ਕੀਤਾ ਗਿਆ।

5.  ਸ੍ਰ.ਸਵਰਨ ਸਿੰਘ ਕਲਸੀ ਤਲਵੰਡੀ ਭਾਈ ਯਾਦਗਾਰੀ ਕਿਸਾਨ ਸਨਮਾਨ ਨਾਲ ਜੱਟ ਐਕਸਪੋ ਵਿੱਚ ਮਿਤੀ 25.11.14 ਨੂੰ ਸਨਮਾਨਿਤ ਕੀਤਾ ਗਿਆ।

Smt. Mamta Thakurਵਿਕਾਸ ਗਾਥਾ

ਬਹੁ-ਕਿਤੇ ਅਪਨਾਉਣ ਵਾਲੀ : ਸ੍ਰੀ ਮਤੀ ਮਮਤਾ ਠਾਕੁਰ

ਜਸਵਿੰਦਰ ਕੌਰ ਬਰਾੜ,ਕ੍ਰਿਸ਼ੀ ਵਿਗਆਨ ਕੇਂਦਰ, ਬਠਿੰਡਾ

ਸ੍ਰੀ ਮਤੀ ਮਮਤਾ ਠਾਕੁਰ (29ਸਾਲ) ਬਹੁਤ ਹੀ ਮਿਹਨਤੀ, ਸਿਰੜੀ ਅਤੇ ਅਗਾਂਹ-ਵਧੂ ਵਿਚਾਰਾਂ ਦੀ ਮਾਲਿਕ ਹੈ। ਉਹ ਗਣੇਸ਼ਾ ਬਸਤੀ, ਬਠਿੰਡਾ ਵਿਖੇ ਆਪਣੇ ਛੋਟੇ ਜਿਹੇ ਜੱਦੀ ਘਰ ਵਿੱਚ ਪਸ਼ੂ ਰੱਖ ਕੇ , ਦੱਧ ਵੇਚ ਕੇ ਗ੍ਰਹਿਸਥੀ ਚਲਾੳਂਦੀ ਸੀ। ਉਸਦੇ ਤਿੰਨ ਬੱਚੇ ਹਨ ਅਤੇ ਉਸਦਾ ਪਤੀ ਬਿਮਾਰ ਰਹਿੰਦਾ ਹੈ ਜਿਸ ਕਰਕੇ ਉਹ ਜ਼ਿਆਦਾ ਕੰਮ ਨਹੀ ਕਰ ਸਕਦਾ। ਇਸ ਕਰਕੇ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਧਾਰਾਂ ਆਦਿ ਕੱਢਣ ਦਾ ਕੰਮ ਮਮਤਾ ਖੁਦ ਹੀ ਕਰਦੀ ਹੈ। ਉਹ ਘਰ ਵਿੱਚ ਹੀ ਕੋਈ ਅਜਿਹਾ ਹਲਕਾ ਕੰਮ ਕਰਨਾ ਚਾਹੁੰਦੀ ਸੀ ਜਿਸ ਵਿੱਚ ਕਿ ਉਸਦਾ ਬਿਮਾਰ ਪਤੀ ਉਸਦੀ ਕੁੱਝ ਮਦਦ ਕਰ ਸਕੇ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਉਸਦੀ ਇਹ ਉਦਮੀ ਸੋਚ ਉਸਨੂੰ ਇੱਕ ਦਿਨ ਕੇ. ਵੀ. ਕੇ.  ਬਠਿੰਡਾ ਲੈ ਆਈ। ਉਸਨੇ ਜੂਨ, 2016 ਵਿੱਚ ਇੱਥੇ ਇੱਕ ਹਫ਼ਤੇ (01.06.16 ਤੋਂ 07.06.16 ਤੱਕ)  ਫ਼ਲਾਂ ਅਤੇ ਸਬਜ਼ੀਆ ਦੀ ਪ੍ਰੋਸੈਸਿੰਗ ਸਬੰਧੀ ਸਿਖਲਾਈ ਲੈਣ ਉਪਰੰਤ ਘਰ ਵਿੱਚ ਹੀ ਅਚਾਰ, ਚਟਣੀਆਂ, ਜੈਮ, ਸੁਕਾਇਸ਼ ਆਦਿ ਬਣਾਉਣ ਦਾ ਕੰਮ ਸ਼ੁਰੂ ਕੀਤਾ। ਉਸਦੇ ਘਰੋਂ ਦੁੱਧ ਲਿਜਾਣ ਵਾਲੇ ਗਾਹਕਾਂ ਨੇ ਉਸਦੇ ਬਣਾਏ ਅਚਾਰ, ਚਟਣੀਆਂ ਬਹੁਤ ਪਸੰਦ ਕੀਤੇ ਅਤੇ ਛੇਤੀ ਹੀ ਉੋਨੂੰ ਇਸ ਸਬੰਧੀ ਆਰਡਰ ਬੁੱਕ ਹੋਣ ਲੱਗੇ। ਇਸ ਤਰ੍ਹਾਂ ਉਸਨੂੰ ਚੰਗੀ ਕਮਾਈ ਹੋਣ ਲੱਗੀ ਅਤੇ ਇਸ ਕਿੱਤੇ ਸਬੰਧੀ ਉਸਦੀ ਰੁਚੀ ਹੋਰ ਵਧ ਗਈ।

           ਸਰਦੀਆਂ ਦੇ ਮੋਸਮੀ ਫ਼ਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਿੱਖਣ ਦੀ ਮਨਸ਼ਾ ਨਾਲ ਜਨਵਰੀ, 2017 ਵਿੱਚ ਉਸਨੇ ਫਿਰ ਆਰਿਆ (ARYA ) ਪ੍ਰੋਜੈਕਟ ਅਧੀਨ ਇੱਕ ਹਫ਼ਤੇ (16.01.17 ਤੋਂ 24.01.17) ਦੀ ਫ਼ਲ, ਸਬਜ਼ੀਆਂ ਅਤੇ ਦੁੱਧ ਦੀ ਪ੍ਰੋਸੈਸਿੰਗ ਸਬੰਧੀ ਸਿਖਲਾਈ ਲਈ ਅਤੇ  ਇਸ ਤਰਾਂਹ ਉਹ ਵੱਖ-ਵੱਖ ਤਰ੍ਹਾਂ ਦੇ ਅਚਾਰ ਜਿਵੇਂ ਕਿ ਗੋਭੀ ,ਗਾਜਰ, ਸ਼ਲਗਮ ਦਾ ਰਲਿਆ ਮਿਲਆ ਅਚਾਰ, ਕੱਦੂ $ ਗਾਜਰ ਦੀ ਚਟਣੀ, ਆਵਲਾਂ ਮਰੁੱਬਾ , ਨਿੰਬੂ ਦਾ ਅਚਾਰ ਤੇ ਸੁਕਾਇਸ਼, ਮਿਰਚ ਤੇ ਅਦਰਕ ਦਾ ਅਚਾਰ ਅੰਬ ਦਾ ਅਚਾਰ ਅਤੇ ਚਟਣੀ ਆਦਿ ਵੇਚ ਕੇ 12,000 ਰੁਪਏ ਪ੍ਰਤੀ ਮਹੀਨਾ ਕਮਾ ਰਹੀ ਹੈ। ਹੁਣ ਉਹ ਦੁੱਧ ਵੇਚਣ ਦੇ ਨਾਲ-ਨਾਲ ਪਨੀਰ  ਖੋਆ ਆਦਿ ਵੀ ਆਰਡਰ ਤੇ ਬਣਾ ਕੇ ਵੇਚਦੀ ਹੈ। ਉਸਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਕੇ.ਵੀ.ਕੇ, ਬਠਿੰਡਾ ਨਾਲ ਜੁੜ ਕੇ ਉਹ ਕੁੱਲ ਮਿਲਾ ਕੇ 25,000 ਰੁਪਏ ਪ੍ਰਤੀ ਮਹੀਨਾ ਕਮਾ ਰਹੀ ਹੈ। ਇੱਥੇ ਹੀ ਬੱਸ ਨਹੀਂ, ਮਈ 2017 ਵਿੱਚ ਉਸਨੇ ਹੁਣ ਕੇ. ਵੀ. ਕੇ.  ਤੋਂ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਵੀ ਲਈ। ਇਹ ਟੇ੍ਰਨਿੰਗ ਲੈਣ ਤੋਂ ਬਆਦ ੳਸਨੇ 4 ਮੱਝਾਂ ਅਤੇ 2 ਗਾਵਾਂ ਹੋਰ ਖਰੀਦ ਲਈਆਂ। ਇਸ ਵਾਸਤੇ ਉਸਨੇ ਐਚ.ਡੀ.ਐਫ਼. ਸੀ. ਬੈਂਕ ਅਤੇ ਹੋਰ ਪ੍ਰਾਈਵੇਟ ਕੰਪਨੀਆਂ ਤੋਂ ਸਵਾ ਦੋ ਲੱਖ ਰੁਪਏ ਦਾ ਲੋਨ ਲਿਆ। ਹੁਣ ਉਹ 30 ਕਿਲੋ ਦੁੱਧ 50 ਰੁਪਏ ਕਿਲੋ ਦੇ ਹਿਸਾਬ ਨਾਲ ਹਰ ਰੋਜ਼ ਵੇਚਦੀ ਹੈ ਅਤੇ ਇਸ ਤਰ੍ਹਾਂ ਸਾਰੇ ਖ਼ਰਚੇ ਆਦਿ ਕੱਢ ਕੇ 20,000 ਰੁਪਏ ਮਹੀਨਾ ਬਚਾ ਲੈਂਦੀ ਹੈ।ਉਸ ਦਾ ਕਹਿਣਾ ਹੈ ਕਿ ਉਹ ਦੁੱਧ ਤੋਂ ਲੱਸੀ, ਦਹੀਂ ਆਦਿ ਬਣਾ ਕੇ ਵੀ ਸੇਲ ਕਰੇਗੀ ਜਿਸ ਨਾਲ ਕਿ ਉਸਦੀ ਆਮਦਨ ਵਿੱਚ ਹੋਰ ਵਾਧਾ ਹੋਵੇਗਾ। ਉਸਨੇ ਆਪਣੇ ਥੋੜ੍ਹੇ ਜਿਹੇ ਥਾਂ ਵਿੱਚ ਖੱਡਾਂ ਬਣਾ ਕੇ 7-8 ਮੁਰਗੀਆਂ ਵੀ ਸ਼ੋਕੀਆਂ ਤੌਰ ਤੇ  ਘਰੇਲੂ ਲੋੜ ਲਈ ਰੱਖੀਆਂ ਹੋਈਆਂ ਹਨ। ਉਸ ਦਾ ਕਹਿਣਾ ਹੈ ਕਿ ਸਿਖਲਾਈ ਲੈ ਕੇ ਉਹ ਇਸ ਕੰਮ ਨੂੰ ਵੀ ਹੋਰ ਵਧਾਵੇਗੀ।

          ਉਸਨੇ ਕੇ. ਵੀ. ਕੇ.  ਬਠਿੰਡਾ ਵਿਖੇ ਹੋਰ ਸਿਖਆਰਥਣਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਕੇ. ਵੀ. ਕੇ. ਨੇ ਉਸਨੂੰ ਇੱਕ ਵਧੀਆ ਰੁਜ਼ਗਾਰ ਦਿੱਤਾ ਹੈ ਅਤੇ ਉਸਨੂੰ ਆਪਣੀ ਇਸ ਸਫ਼ਲਤਾ ਉੱਤੇ ਮਾਣ ਹੈ ।ਮਮਤਾ ਹੋਰ ਬੀਬੀਆਂ ਲਈ ਚਾਨਣ^ਮੁਨਾਰਾ ਹੈ। ਉਸਦੀ ਸਫ਼ਲਤਾ ਤੋ ਪ੍ਰੇਰਿਤ ਹੋ ਕੇ ਹੋਰ ਬੀਬੀਆਂ ਨੇ ਵੀ ਵੱਖ-ਵੱਖ ਕਿੱਤਾ-ਮੁਖੀ ਸਿਖਲਾਈ ਕੋਰਸਾਂ ਵਿੱਚ ਆਪਣੇ ਨਾਮ ਦਰਜ ਕਰਵਾਏ।ਸੋ ਮਮਤਾ ਠਾਕੁਰ ਦੀ ਇਸ ਵਿਕਾਸ ਗਾਥਾ ਨੂੰ ਪੜ੍ਹ ਕੇ ਹੋਰ ਕੋਈ ਵੀ ਲੋੜਵੰਦ ਚਾਹਵਾਨ ਬੀਬੀਆਂ ਭੈਣਾਂ ਜੋ ਆਪਣੇ ਘਰੇਲੂ ਆਰਥਿਕਤਾ ਸੁਧਾਰਨ ਲਈ ਕੋਈ ਕਿੱਤਾ ਅਪਨਾਉਣਾ ਚਾਹੁੰਦੀਆਂ ਹਨ, ਆਪਣੇ ਜਾਂ ਨਾਲ ਲੱਗਦੇ ਜ਼ਿਲੇ ਦੇ ਕ੍ਰਿਸ਼ੀ ਵਿਗਆਨ ਕੇਂਦਰਾਂ ਨਾਲ ਸੰਪਰਕ ਕਰਕੇ ਇਸ ਮੁਫ਼ਤ ਦਿੱਤੀ ਜਾਣ ਵਾਲੀ ਕਿੱਤਾ^ਮੁਖੀ ਸਿਖਲਾਈ ਲਈ ਨਾਮ ਦਰਜ ਕਰਵਾ ਸਕਦੀਆਂ ਹਨ। ਇਹ ਵੱਖ-ਵੱਖ ਜ਼ਿਲਆ ਵਿਖੇ ਸਥਿਤ ਕ੍ਰਿਸ਼ੀ ਵਿਗਆਨ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਅਤੇ ਆਈ. ਸੀ. ਏ. ਆਰ (ICAR ) ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕੰਮ ਕਰਦੇ ਹਨ ਅਤੇ ਹਰ ਸਿਖਆਰਥੀ ਨੂੰ ਸਫ਼ਲਤਾ -ਪੂਰਵਕ ਪੂਰੇ ਕੀਤੇ ਗਏ ਕਿੱਤਾਮੁਖੀ ਸਿਖਲਾਈ ਕੋਰਸ ਸਬੰਧੀ ਸਾਰਟੀਫਿਕੇਟ ਵੀ ਦਿੱਤਾ ਜਾਂਦਾ ਹੈ।

                                                                  ਜਸਵਿੰਦਰ ਕੌਰ ਬਰਾੜ

                                                                   98152-54371

Smt. Sukhwinder KaurKVK Wise ARYA Success Story

SUCCESS STORY
 Smt. Sukhwinder Kaur –A Progressive Farm Woman & Entrepreneur

Smt. Sukhwinder Kaur of village Mehma Sewai,Distt. Bathinda belongs to a small  farming family having one and half acre of land. Her husband hires 4-5 acres of land on custom hiring basis and used to grow and sell organic vegetables. In June 2016, She came to KVK alongwith her husband and registered her name  for the training on processing of fruits and vegetables,after being motivated by the Home Science expert. She processed and sold summer season vegetables and fruits viz. Pumpkin chutney, green chilli pickle, mango pickle& chutney and earned considerable profit from these products.

Again she attended one week (16-01-17 to 24-01-17) vocational training at KVK,Bathinda under ARYA Project on value addition of fruits,vegetables and milk. After acquiring this training she started preparing different value added products viz.sarson ka saaag and chatti ki lassi(water milk), pickles, chutneys, candy, squashes, murabbas and other milk products like paneer, carrot burfi, etc.

                   She also started selling their products at Kisan hut Model town, Bathinda. She is very much satisfied from the additional income of Rs. 15,000 per month. She became a light house for the other small farming families. 

S. Daljeet SinghNAME:- Daljeet Singh S/O Ram Singh                                                    VILL. Pakka Kalan

 PH NO : 9417187773

Training acquired in year: 2015-16 at KVK, Bathinda                         Land holding = 8 acres

DETAIL ECONOMICS:-

EXPENDITURE:-

YEAR 2015

2016

Bee hives (@ 8 frame bees)  (Rs. )

100 hives @3000

=          3,00,000

-

Empty hives (Rs.)

100 @ Rs. 500/ hive

=             50,000

50 @ Rs. 500/hive=  25,000

Equipment  (Rs.)

4, 000

-

Migration Charges/ year (Rs.)

12000 x 5    =

60,000

12000x5 =

60000

Labour charges/ annum (Rs.)

50,000

50,000

Misc. Charges

5,000

5,000

Total

4,69,000

1, 40,000

 

 

 

 

 

 

 

 

 

 

 

Total honey yield / annum @ 30 kg/ hive

INCOME

 

YEAR 2015 (100 hives)

2016 (200 hives)

Honey Production

30x 100= 3,000 kg=

30 qtl

30x 200= 6,000 kg= 60 qtl

Sale of Honey

Local sale

5 qtls @ Rs. 220/ kg=

Rs 1,10,000

10 qtls@

Rs. 220 /kg=

Rs.2,20,000

whole sale

25 qtls @Rs 95/ kg=

2,37,500

50 qtls @ Rs. 95/kg=

Rs. 4,75,000

Sale of Bees

-

-

Increase in number  of bees

doubled i.e. 100 hives increased/ annum= 1000 frame bees (@200/frame= Rs. 2,00,000)

50 bee hives increased =500 frame bees (@200/frame= Rs. 1,00,000)

Income (Rs. )

3,47,500 + 2,00,000 (of bees) = 5,47,500

6,95,000+ 1,00,000 (of bees) = 7,95,000

Net Income (Rs.)

78,500

6,55,000

 

 

 

 

 

 

 

 

 

ਅਪਰਪਾਲ ਸਿੰਘ ਮਾਹਲ(ਸਫਲ ਕਹਾਣੀ)
ਕਿਸਾਨ ਵੀਰਾਂ ਅਤੇ ਭੈਣਾਂ ਲਈ ਆਮਦਨ ਵਧਾਊ - ਨਵੀਂ ਚਾਨਣ ਦੀ ਕਿਰਣ 
ਕੰਟਰੈਕਟ ਬ੍ਰਾਇਲਰ ਉਤਪਾਦਨ-ਅਪਰਪਾਲ ਸਿੰਘ ਮਾਹਲ (ਤੁੰਗਵਾਲੀ)
ਡਾ. ਅਜੀਤਪਾਲ ਸਿੰਘ ਧਾਲੀਵਾਲ, ਡਾ. ਗੁਰਮੀਤ ਸਿੰਘ ਢਿੱਲੋਂ ਅਤੇ ਡਾ. ਜਤਿੰਦਰ ਸਿੰਘ ਬਰਾੜ 
ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ
 


ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ।ਅੱਜਕੱਲ ਜ਼ਮੀਨਾਂ ਦੇ ਘੱਟਣ ਕਰਕੇ ਅਤੇ ਖਰਚਿਆਂ ਦੇ ਵਧਣ ਕਰਕੇ ਖੇਤੀ ਯੂਨੀਵਰਸਿਟੀ ਨੇ ਕਿਸਾਨਾ ਨੂੰ ਸਹਾਇਕ ਧੰਦੇ ਅਪਨਾਉਣ ਦੀ ਸਿਫਾਰਸ਼ ਕੀਤੀ।ਇਹਨਾਂ ਦੀ ਪੂਰਤੀ ਲਈ ਯੂਨੀਵਰਸਿਟੀ ਖਾਸ ਕਰਕੇ ਕ੍ਰਿਸ਼ੀ ਵਿਗਿਆਨ ਕੇਂਦਰ ਆਪਣਾ ਅਹਿਮ ਯੋਗਦਾਨ ਪਾਉਣ ਲੱਗੇ।ਇਸ ਯੋਗਦਾਨ ਦੀ ਜੇਕਰ ਸਮਿਖਿਆਂ ਕਰਕੇ ਦੇਖਿਏ ਤਾਂ ਸਭ ਤੋ ਪਹਿਲਾਂ ਟ੍ਰੇਨਿੰਗ ਜੋ ਕਿ ਕੇ. ਵੀ. ਕੇ  ਦਾ ਅਹਿਮ ਪਹਿਲੂ ਹੈ, ਉਸ ਉਪਰੰਤ ਬੈਂਕ ਲੋਨ ਅਤੇ ਸਬਸਿਡੀ ਪ੍ਰੇਗਰਾਮ, ਵਧੀਆ ਫਾਰਮਾਂ ਦਾ  ਦੌਰਾਂ ਅਤੇ ਅੰਤ ਵਿੱਚ ਸਿਖਲਾਈ ਦੀ ਸਮਖਿਆਂ ਮੁੰਲਕਣ ਕਰਦੇ ਹਨ।  
ਸ਼ਹਾਇਕ ਧੰਦਿਆਂ ਵਿੱਚੋ ਡੇਅਰੀ ਅਤੇ ਮੁਰਗੀ ਪਾਲਣ ਕਿਸਾਨ ਵੀਰਾਂ ਵੱਲੋ ਅਪਣਾਏ ਅਹਿਮ ਕਿੱਤੇ ਹਨ।ਮੁਰਗੀ ਪਾਲਣ ਦਾ ਕੰਮ ਬਹੁਤ ਹੀ ਪੁਰਾਣਾ ਕੰਮ ਹੈ।ਪੁਰਾਤਨ ਸਮੇਂ ਵਿੱਚ ਮੁਰਗੀਆਂ ਸ਼ੌਕੀਆਂ ਤੋਰ ਤੇ "ਮੁਰਗੇ ਦੀ ਲੜਾਈ" ਜਾਂ "ਘਰ ਦੀ ਲੋੜ" ਮੁਤਾਬਿਕ ਰੱਖਦੇ ਸਨ।ਭਾਵੇਂ ਕਿ ਭਾਰਤ ਜੰਗਲੀ ਮੁਰਗੀਆਂ ਦਾਂ ਘਰ ਸੀ ਪ੍ਰੰਤੂ ਜ਼ਿਆਤਰ ਖੋਜ ਦਾ ਕੰਮ ਵਿਕਸਿਤ ਹੋਇਆ ਹੈ।ਇਸ ਸਦੀ ਦੇ ਦਹਾਕੇ ਵਿੱਚ ਸ਼ੁਰੂ ਹੋਇਆ।ਇਹ ਕੰਮ ਸ਼ੁਰੂ ਵਿੱਚ  ਵਿਕਸਤ ਦੇਸ਼ਾ ਦੀਆਂ ਵਖ-ਵਖ ਕਿਸਮਾਂ ਨਾਲ ਕੀਤਾ ਪਰ ਬਾਅਦ ਦੀ ਖੋਜ ਬਹੁਤ ਹੀ ਵਧੀਆ ਦੇਸ਼ ਨਾਲ ਭਾਰਤ ਦੇ ਵੱਖ-ਵੱਖ ਪ੍ਰਾਤਾਂ ਵਿੱਚ ਹੋਈ।  
ਸ਼ੁਰੂਆਤੀ ਸਮੇਂ ਦੌਰਾਨ ਬਹੁਤ ਛੋਟੇ ਛੋਟੇ ਮੁਰਗੀ ਹੌਂਦ ਵਿੱਚ ਆਏ ਜੋ ਸਮੇਂ ਪੈਣ ਤੇ ਵਪਾਰਿਕ ਪਧੱਰ ਤੇ ਬਹੁਤ ਵੱਡੇ ਯੂਨਿਟਾਂ ਵਿਚ ਤਬਦੀਲ ਹੋ ਗਏ।ਮੁਰਗੀਆਂ ਦੀ ਗਿਣਤੀ ਹਜ਼ਾਰਾਂ ਤੋ ਸ਼ੁਰੂ ਹੋ ਕੇ ਲੱਖਾਂ ਵਿੱਚ ਬਦਲ ਗਈ।
ਮੁਰਗੀ ਪਾਲਣ ਧੰਦੇ ਦੀਆਂ ਵਿਸ਼ੇਸ਼ਤਾਵਾਂ :-
• ਇਸ  ਧੰਦੇ ਦੇ ਆਮਦਨ ਜਲਦੀ ਅਤੇ ਇਕਸਾਰ ਹੈ।ਬ੍ਰਾਇਲਰ ੬-੮ ਹਫਤੇ ਵਿੱਚ ਤਿਆਰ ਹੋ ਜਾਂਦਾ ਹੈ ਅਤੇ ਮੁਰਗੀ ੨੦-ਹਫਤੇ ਦੀ ਉਮਰ ਅੰਡੇ ਦੇਣੇ ਸ਼ੁਰੁ ਕਰ ਦਿੰਦੀ ਹੈ।  
• ਮੁਰਗੀਖਾਨਾਂ ਬਹੁਤ ਘੱਟ ਜ਼ਮੀਨ ਵਿੱਚ ਖੋਲ ਸਕਦੇ ਹਾਂ।
• ਸਮੁੱਚੇ ਪਰਿਵਾਰ ਲਈ ਰੋਜ਼ਗਾਰ ਪ੍ਰਧਾਨ ਕਰਦਾ ਹੈ।
• ਜਾਨਵਰਾਂ ਦੀ ਰੱਖ-ਰਖਾਅ ਅਤੇ ਦੇਖਭਾਲ ਆਸਾਨ ਹੈ। 
• ਦੂਸਰੇ ਧੰਦਿਆਂ ਦੇ ਮੁਕੱਬਲੇ ਵਾਤਾਵਰਣ ਦਾ ਅਸਰ ਘੱਟ ਹੋਇਯਾ ਹੈ 
• ਖੇਤੀ-ਬਾੜੀ ਨਾਲ ਸਹਾਯਕ ਧੰਦੇ ਵਜੋ ਅਪਨਾਏਯਾ ਜਾ ਸਕਦਾ ਹੈ

ਇਸ ਧੰਦੇ ਦਾ ਅੱਜ ਕਲ ਦੇ ਸਮੇ ਦੌਰਾਨ ਇੱਕ ਵਿ'ਲਖਣ ਚੇਹਰਾ ਕਿਸਾਨ ਵੀਰਾਂ ਅਤੇ ਭੈਣਾਂ ਲਈ ਸਾਹਮਣੇ ਆਇਆ, ਇਸ ਦਾ ਨਾਮ ਹੈ " ਕੰੰਟਰੈਕਟ ਪੋਲਟਰੀ ਪ੍ਰੋਡਕਸ਼ਨ" । ਇਸ ਦਾ ਭਾਵ ਹੈ ਕੇ ਅਸੀਂ ਕਿਸੇ ਅਧਾਰੇ ਫਰਮ ਨਾਲ ਜੁੜ ਕੇ ਇਸ ਕੰਮ ਨੂੰ ਕਰਦੇ ਹਾਂ।  ਬਠਿੰਡਾ ਜਿਲੇ ਵਿਚ ਇਸ ਤਰ੍ਹਾ ਦੇ ਕੰਮ ਦੀ ਸ਼ੁਰੁਆਤ ਸਾਡੇ ਬਹੁਤ ਹੀ ਮਿਹਨਤੀ ਅਤੇ ਨੌਜਵਾਨ ਵੀਰ ਵੱਲੋ ਕੀਤੀ ਗਈ, ਇਸ ਦਾ ਨਾਮ ਹੈ ਸ਼ ਅਪਾਰਪਾਲ ਸਿੰਘ ਮਹਲ ਪਿੰਡ ਤੁੰਗਵਾਲੀ ਜਿਲਾ ਬਠਿੰਡਾ  । ਇਸ ਨੌਜਵਾਨ ਦਾ ਜਨਮ 18 ਅਪ੍ਰੈਲ 1980 ਨੂੰ ਪਿੰਡ ਤੁੰਗਵਾਲੀ ਵਿਖੇ ਮਾਤਾ ਮਨਜੀਤ ਕੌਰ ਦੀ ਕੁਖ੍ਹੋੰ ਪਿਤਾ ਸ਼ ਗੁਰਮੇਲ ਸਿੰਘ ਮਹਲ ਦੇ ਘਰ ਹੋਇਆ  । ਆਪ ਜੀ ਦੱ ਦੂਸਰਾ ਭਰਾ ਸ਼ ਬਹਾਦਰ ਸਿੰਘ ਵੀ ਪਿਤਾ ਜੀ ਦੇ ਨਾਲ ਹੀ ਖੇਤੀ ਬਾੜੀ ਦੇ ਕੰਮ ਵਿਚ ਲੱਗ ਚੁੱਕਾ ਸੀ  । ਪਰ ਅਪਰਪਾਲ ਨੇ 10 + 2 ਦੀ ਵਿਦਿਆ ਪ੍ਰਾਪਤ ਕਰਨ ਉਪਰੰਤ ਆਈæਟੀæਆਈæ ਤੋ ਇਲੈਕਟ੍ਰੋਨਿਕ੍ਸ ਦਾ ਡਿਪ੍ਲੋਮਾ ਪ੍ਰਾਪਤ ਕੀਤਾ  । ਆਪ ਜੀ ਦਾ ਵਿਆਹ 2003 ਵਿਚ ਹਰਮੀਤ ਕੌਰ ਨਾਲ ਹੋਇਆ, ਆਪ ਜੀ ਦੇ ਘਰ 8 ਸਾਲ ਦਾ ਬੇਟਾ (ਕੁਲਵਿੰਦਰ ਸਿੰਘ) ਹੈ  । 
ਸਾਲ 2001 ਵਿਚ ਇਸਨੇ ਕ੍ਰਿਸ਼ੀ ਵਿਗਿਆਨ ਕੇਂਦਰ ਤੋ ਖੁੰਭਾਂ ਦੀ ਕਾਸ਼ਤ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਘਰੇਲੂ ਪ'ਧਰ ਤੇ ਇਸ ਕੰਮ ਦੀ ਸ਼ੁਰੁਆਤ ਕੀਤੀ  । ਸੰਨ 2003 ਵਿਚ ਵਰਮੀਕਲਚਰ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਇਸ ਕੰਮ ਦੀ ਸ਼ੁਰੁਆਤ ਕੀਤੀ  । ਇਸੇ ਦੌਰਾਨ ਇਸ ਦਾ ਕੇæਵੀæਕੇ ਦੇ ਸਾਰੇ ਪਰਿਵਾਰ ਨਾਲ ਗੂੜ੍ਹਾ ਸੰਬੰਧ ਬਣ ਗਿਆ ਅਤੇ ਡਾæ ਅਜੀਤਪਾਲ ਸਿੰਘ ਧਾਲੀਵਾਲ ਵੱਲੋਂ ਇਸ ਵਿਚ ਡੇAਰੀ ਅਤੇ ਪੋਲਟਰੀ ਦੇ ਕੰਮ ਦੀ ਚਿਲਮ ਲਗਾ ਦੀਤੀ  । ਸਨ 2011 ਵਿਚ ਇਸਨੇ ਡੇAਰੀ ਫਾਰਮਿੰਗ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ 2013 ਵਿਚ ਮੁਰਗੀ ਪਾਲਨ ਦੀ ਟ੍ਰੇਨਿੰਗ ਲਈ  । ਇਸ ਤੋ ਪਹਿਲਾਂ 2004 ਵਿਚ ਮਧੂ-ਮਖੀ ਪਾਲਨ ਦੀ ਟ੍ਰੇਨਿੰਗ ਵੀ ਪ੍ਰਾਪਤ ਕੀਤੀ  । ਇਹਨਾ ਟ੍ਰੇਨਿੰਗ ਉਪਰੰਤ ਇਸ ਕੋਲ ਡੇਰੀ ਯੂਨਿਟ,  ਮਧੂ-ਮਖੀ ਯੂਨਿਟ, ਵਰਮੀ-ਕਮ੍ਪੋਸਟ ਯੂਨਿਟ ਅਤੇ ਖੁੰਭਾਂ ਦਾ ਯੂਨਿਟ ਚਲ ਰਿਹਾ ਸੀ  । ਪੋਲਟਰੀ ਟ੍ਰੇਨਿੰਗ ਨੇ ਇਸਦੇ ਦਿਮਾਗ ਵਿਚ ਇਸ ਨਵੇ ਕੀਤੇ " ਕੰੰਟਰੈਕਟ ਫਾਰਮਿੰਗ" ਦੇ ਚਿਲਮ ਜਗਾਈ  । 
ਅਪਰਪਾਲ ਕੋਲ ਘੱਟ ਜ਼ਮੀਨ ਸਿਰਫ 2 ਏਕੜ 4 ਕਨਾਲ ਹੋਣ ਕਰਕੇ ਇਸਨੇ ਆਪਨੇ ਸਾਰੇ ਹੀ ਪਰਿਵਾਰ ਨੂੰ ਨਾਲ ਲੈ ਕੇ ਹਰ ਧੰਦੇ ਵਿਚ ਵਿਸ਼ੇਸ਼ ਪੁਲਾਘੱ ਪੁੱਟੇਆ  । ਪਰ ਇਹ ਸਭ ਕੁਛ  ਕਰਨ ਉਪਰੰਤ ਉਸ ਵਿਚ ਕੁਜ ਹੋਰ ਕਰਨ ਦੀ ਤੀਬਰਤਾ ਬਰਕਰਾਰ ਰਹੀ  । ਕੇæਵੀæਕੇ ਦੇ ਵਿਗਿਆਨੀਆਂ ਦੀ ਮਦਦ ਨਾਲ ਪੋਲਟਰੀ ਇੰਡਸਟ੍ਰੀ ਦੇ ਵੱਖ  ਵੱਖ  ਅਦਾਰਿਆਂ ਨਾਲ ਤਾਲ ਮੇਲ ਬਣਾਇਆ ਜੋ ਕੇ ਬਾਅਦ ਵਿਚ "ਕੰੰਟਰੈਕਟ ਪੋਲਟਰੀ ਉਤਪਾਦਨ" ਦਾ ਕੰਮ ਕਰਨ ਵਿਚ ਸਹਾਈ ਹੋਇਆ  । 
ਤਕਰੀਬਨ 12 ਸਾਲ ਦੀ ਲਗਾਤਾਰ ਖੇਤੀ ਬਾੜੀ ਅਤੇ ਸਹਾਇਕ ਧੰਦਿਆਂ ਦੀ ਨਿਪੁੰਨਤਾ ਪ੍ਰਾਪਤ ਕਰਨ ਉਪਰੰਤ ਸੰਨ  2013 ਵਿਚ ਪੋਲਟਰੀ ਦੀ ਇੱਕ ਨਾਮਵਾਰ ਕਮ੍ਪਨੀ ਵੇਕਤੇਸ਼ਵਰਾ ਗਰੁੱਪ (ਵੇਨਕੀ) ਨਾਲ ਸੰਬੰਧ ਬਣੇ  । ਇਸ ਕੰਪਨੀ ਦੇ ਮਾਹਿਰਾਂ ਅਤੇ ਕੇæਵੀæਕੇ ਦੇ ਵਿਗਿਆਨੀਆਂ ਦੀ ਸਮੁੱਚੀ  ਸਲਾਹ ਨਾਲ 6000 ਬੱਚੇ ਦਾ ਦੋ ਮੰਜ਼ਿਲਾ  ਮੁਰਗੀਖਾਨਾ 2 ਕਨਾਲ ਜਗਹ ਵਿਚ ਤਿਆਰ ਕੀਤਾ  । ਇਸ ਸ਼ੈਡ ਅੰਦਰ ਮੁਰਗੀ ਪਾਲਨ ਨਾਲ ਸੰਬੰਧਤ ਸਾਰੇ ਉਪਕਰਣ ਲਗਾਉਣ ਦੀ ਸੁਵਿਧਾ ਮੌਜੂਦ ਹੈ  । ਇਹੀ ਕਾਰਣ ਹੈ ਕੇ ਵੇਨਕੀ ਕੰਪਨੀ ਨੇ ਇਸ ਕਿਸਾਨ ਨੂੰ ਕਾੰਟਰੇਕਟ ਫਾਰਮਿੰਗ ਵਾਸਤੇ 
ਚੁੰਨ ਲਿAੱ । 
ਦਿਸੰਬਰ 2013 ਤੋ ਲਗਾਤਾਰ 5500 ਬੱਚੇ ਦੀ ਕੰਟਰੈਕਟ ਫਾਰਮਿੰਗ ਬ੍ਰਇਲਰ  ਕੰਮ ਕਰ ਰਿਹਾ ਹੈ  । 
ਇਸ ਕੰਟਰੈਕਟ ਫਾਰਮਿੰਗ ਵਿਚ ਸ਼ੇਡ , ਸਾਂਭ ਸੰਭਾਲ ਅਤੇ ਦੇਖਭਾਲ ਇਸੇ ਕਿਸਾਨ ਵੱਲੋਂ ਕੀਤੀ ਜਾਂਦੀ ਹੈ 
ਜਦ ਕੇ ਕੰਪਨੀ ਖੁਰਾਕ, ਬੱਚੇ, ਡਾਕਟਰੀ ਸਹੁਲਤ ਅਤੇ ਦਵਾਈਆਂ ਸਪਲਾਈ ਕਰਦੀ ਹੈ 
ਸਾਂਭ ਸੰਭਾਲ ਅਤੇ ਦੇਖਭਾਲ ਲਈ ਕੰਪਨੀ ਪ੍ਰਤੀ ਬ੍ਰੋਇਲਰ ਪ੍ਰਤੀ ਕਿੱਲੋ  ਦੇ ਹਿਸਾਬ ਨਾਲ 4 ਰੁਪਏ 75 ਪੈਸੇ ਦਿੰਦੀ ਹੈ 
ਕਾੰਟਰੇਕਟ ਫਾਰਮਿੰਗ ਵਿਚ ਬ੍ਰੋਇਲਰ ਉਤਪਾਦਨ ਕਰਨ ਲਈ 5500 ਬੱਚੇ ਰਖੇ ਜਾਂਦੇ ਹਨ 
ਇਹ ਬ੍ਰੋਇਲਰ 40 ਦਿਨ ਵਿਚ ਮਾਰਕਿਟ ਕਰਨ ਲਈ ਤਿAੱਰ ਹੋ ਜਾਂਦੇ ਹਨ
ਬ੍ਰੋਇਲਰ ਨੂੰ ਤਿAੱਰ ਕਰਨ ਲਈ ਹੇਠ ਲਿਖੇ ਖਰਚੇ ਕਿਸਾਨ ਵੱਲੋ ਕੀਤੇ ਗਏ /
ਇਹਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ, ਇਹ ਖ਼ਰਚੇ  ਸਿਰਫ਼  40 ਦਿਨ ਦੀ 5500 ਬ੍ਰੋਇਲਰ ਉਤਪਾਦਨ ਲਈ ਕੱਢੇ  ਗਏ ਹਨ :-
ਖਰਚੇ :
ਬਿਜਲੀ ਦਾ ਖ਼ਰਚਾ  = 500 ਰੁਪਏ 
ਲੇਬਰ (ਦੋ ਆਦਮੀ) = 9000 ਰੁਪਏ
ਫੱਕ = 2000 ਰੁਪਏ
ਭਠੀਆਂ ਦਾ ਖਰਚੱ = 500 ਰੁਪਏ
ਲੇਬਰ ਦੀ ਰੋਟੀ, ਪਾਣੀ  = 2000 ਰੁਪਏ
ਗੈਸ, ਪੇਟ੍ਰੋਲ ਆਦਿ = 1000 ਰੁਪਏ
ਵਿਆਜ, ਕਿਸ਼ਤ ਸਹਿਤ  ਆਦਿ = 8000 ਰੁਪਏ
ਕੁੱਲ = 23000 ਰੁਪਏ

ਆਮਦਨ :
5500 ਬ੍ਰੋਇਲਰ , 40 ਦਿਨ ਬਾਅਦ :
4੦ ਦਿਨ ਦੀ ਉਪਜ ਉਪਰੰਤ ਬ੍ਰੋਇਲਰ ਦੀ ਆਮਦਨ ਇਸ ਤਰੱ ਹੈ :
ਗਰਮੀ ਦੌਰਾਨ ਭਾਰ (40 ਦਿਨ ਉਪਰੰਤ) = 1800 ਗ੍ਰਾਮ 
ਸਰਦੀ ਦੌਰਾਨ ਭਾਰ (40 ਦਿਨ ਉਪਰੰਤ) = 2500  ਗ੍ਰਾਮ 

5500 ਬ੍ਰੋਇਲਰ ਦੀ ਆਮਦਨ:-
ਗਰਮੀ = 5500 (ਬੱਚੇ) * 1800 (ਗ੍ਰਾਮ ਭਾਰ) * 4æ75 (ਮੁਨਾਫਾ ਪ੍ਰਤੀ ਕਿੱਲੋ)
ਕੁੱਲ = 47025 

ਸਰਦੀ = 5500 (ਬੱਚੇ) * 2500 (ਗ੍ਰਾਮ ਭਾਰ) * 4æ75 (ਮੁਨਾਫਾ ਪ੍ਰਤੀ ਕਿੱਲੋ)
ਕੁੱਲ = 65312
ਮੁਰਗੀ ਖਾਦ ਤੋਂ ਆਮਦਨ = 10,000 ਰੁਪਏ 
ਕੁੱਲ ਆਮਦਨ: 
ਗਰਮੀ = 57025 ਰੁਪਏ 
ਸਰਦੀ = 75312 ਰੁਪਏ

ਨਿਰੋਲ ਆਮਦਨ (40  ਦਿਨ):
ਗਰਮੀ = 23025 ਰੁਪਏ 
ਸਰਦੀ = 51312 ਰੁਪਏ

ਇਸ ਤਰ ਕੰਟਰੈਕਟ ਫਾਰਮਿੰਗ ਜਿਸ ਵਿਚ ਬ੍ਰੋਇਲਰ ਉਤਪਾਦਨ ਕੀਤਾ ਜਾਂਦਾ ਹੈ ਤੋਂ ਸਾਡੇ ਕਿਸਾਨ ਵੀਰ ਜਾ ਭੈਣ ਇਸ ਤਰਹ ਚੋਖਾ ਮੁਨਾਫ਼ਾ  ਕਮਾ ਸਕਦੀ ਹੈ 
ਪ੍ਰੰਤੂ ਇਸ ਵਿਚ ਭਾਗ ਲੈਣ ਤੋ ਪਹਿਲਾਂ ਕੇ ਵੀ ਕੇ ਵਿਚ ਟ੍ਰੇਨਿੰਗ ਪ੍ਰਾਪਤ ਕਰਨੀ ਅਤਿ ਜ਼ਰੂਰੀ  ਹੈ 
ਮਾਹਿਰਾਂ ਦੀ ਰਾਇ ਮੁਤਾਬਿਕ ਸੈਡ  ਬਨਾਉਣ ਅਤੇ ਸਾਰਾ ਸਾਲ ਮੁਨਾਫਾ ਲੈਣਾ ਅਗਲੀ ਪਹਿਲ ਕਦਮੀ ਹੈ 

ਉਮੀਦ ਕੀਤੀ ਜਾਂਦੀ ਹੈ ਕਿ ਇਹ ਲੇਖ ਸਾਡੇ ਵੀਰਾਂ/ਭੈਣਾਂ ਲਈ ਇਕ ਆਸ ਦੀ ਕਿਰਨ  ਜਗਾਏਗਾ ਕਿ ਅਸੀ ਜ਼ਮੀਨਾਂ ਦੇ ਘੱਟਣ ਕਾਰਨ ਤੌਫਲਾ ਨਾ ਕਰਦੇ ਹੋਏ ਇਹੋ ਜਿਹੇ ਕਿੱਤੀਆਂ ਨਾਲ ਜੁੜ ਕਿ ਆਮਦਨ ਵਿੱਚ ਵਾਦਾ ਕਰ ਸਕਾਂਗੇ।ਮੇਰੀ ਪੁਰਜ਼ੋਰ ਮੰਗ ਹੈ ਕਿ ਪੰਜਾਬ ਦੇ ਹਰ ਪਰਿਵਾਰ ਨੂੰ  ਹ.ਫਤੇ ਵਿੱਚ ਘੱਟੋ-ਘੱਟ ਇੱਕ ਵਾਰ ਕੇ.ਵੀ.ਕੇ ਦਾ ਦੌਰਾ ਕਰਨਾ ਅਤੀ ਜਰੂਰੀ ਹੈ ਤਾਂ ਹੀ ਅਸੀ ਅਤਜ ਦੇ ਸਮੇਂ ਦੇ ਹਾਣੀ ਬਣ ਸਕਦੇ ਹਾਂ।

ਬੀਬੀ ਵੀਰਪਾਲ ਕੌਰਵਿਕਾਸ ਗਾਥਾ

ਬਹੁ- ਕਿੱਤੇ ਅਪਨਾਉਣ ਵਾਲੀ ਬੀਬੀ ਵੀਰਪਾਲ ਕੌਰ

ਜਸਵਿੰਦਰ ਕੌਰ ਬਰਾੜ ਅਤੇ ਕੁਲਦੀਪ ਕੌਰ

ਕ੍ਰਿਸ਼ੀ ਵਿਗਿਆਨ ਕੇਂਦਰ,ਬਠਿੰਡਾ

ਸਮੇਂ ਦੀ ਲੋੜ ਅਨੁਸਾਰ ਅੱਜਕਲ੍ਹ ਕਿਸਾਨ ਵੀਰਾਂ ਦੇ ਨਾਲ ਨਾਲ ਬੀਬੀਆਂ ਵੀ ਕਮਾਈ ਦੇ ਸਾਧਨ ਅਪਨਾਉਣ ਪ੍ਰਤੀ ਥੋੜ੍ਹਾ ਜਾਗਰੁਕ ਹੋਈਆਂ ਹਨ। ਕਿੱਤਾ-ਮੁਖੀ ਸਿਖਲਾਈ ਲੈਣ ਨਾਲ ਜਿੱਥੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪੈਂਦੀ ਹੈ ਉੱਥੇ ਪਰਿਵਾਰ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਆਤਮ-ਨਿਰਭਰਤਾ ਨੂੰ ਵੀ ਸਹਾਰਾ ਮਿਲਦਾ ਹੈ। ਕਿਸਾਨ ਬੀਬੀਆਂ ਨੂੰ ਘਰੇਲੂ ਆਮਦਨ ਵਿੱਚ ਬਣਦਾ ਯਰਗਦਾਨ ਪਾਉਣ ਲਈ ਪੀ.ਏ.ਯੂ., ਲੁਧਿਆਣਾ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇ.ਵੀ.ਕੇ.) ਵੱਲਰ ਕਿੱਤਾ-ਮੁਖੀ ਸਿਖਲਾਈ ਕੋਰਸਾਂ ਦੁਆਰਾ ਮੁਫ਼ਤ ਸਿਖਲਾਈ ਦੇਣ ਦੇ ਯਰਗ ਉਪਰਾਲੇ ਕੀਤੇ ਜਾ ਰਹੇ ਹਨ। ਬਹੁਤ ਸਾਰੀਆਂ ਬੀਬੀਆਂ ਇੰਨ੍ਹਾ ਅਦਾਰਿਆਂ ਨਾਲ ਜੁੜ ਕੇ ਸਫ਼ਲਤਾ ਹਾਸਿਲ ਕਰ ਚੁੱਕੀਆਂ ਹਨ। ਆਓ ਇੰਨ੍ਹਾਂ ਵਿੱਚੋਂ ਹੀ ਇੱਕ ਸਫ਼ਲ ਬੀਬੀ ਵੀਰਪਾਲ ਕੋਰ, ਪਿੰਡ ਰੋਮਾਣਾ ਅਜੀਤ ਸਿੰਘ ਜੋ ਕਿ ਬਠਿੰਡਾ ਤੋਂ 27 ਕਿੱਲੋਂ ਮੀਟਰ ਦੀ ਦੂਰੀ ਤੇ ਸਥਿਤ ਹੈ, ਬਾਰੇ ਜਾਣੀਏ ਕਿ ਉਸਨੇ ਕਿਵੇਂ ਸਫ਼ਲਤਾ ਹਾਸਿਲ ਕੀਤੀ।ਬੀਬੀ ਵੀਰਪਾਲ ਕੋਰ (40 ਸਾਲ) ਮੈਟ੍ਰਿਕ ਪਾਸ ਹੈ ਅਤੇ ਮੱਧ-ਵਰਗੀ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ।ਇੱਕ ਦਿਨ ਉਸਦੀ ਮੁਲਾਕਾਤ ਬੱਸ ਵਿੱਚ ਸਫ਼ਰ ਕਰਦੀ ਇੱਕ ਕੇ.ਵੀ.ਕੇ., ਬਠਿੰਡਾ ਵਿਖੇ ਸਿਖਲਾਈ ਲੈਣ ਜਾਂਦੀ ਲੜਕੀ ਨਾਲ ਹੋਈ ਜਿਸ ਤੋਂ ਕਿ ਉਸਨੂੰ ਗ੍ਰਹਿ ਵਿਗਿਆਨ ਕੋਰਸਾਂ ਬਾਰੇ ਪਤਾ ਲੱਗਿਆ। ਉਸਦੀ ਪਿੰਡ ਵਿੱਚ ਪਹਿਲਾਂ ਹੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ ਅਤੇ ਉਹ ਆਪਣੀ ਆਮਦਨ ਨੂੰ ਹੋਰ ਵਧਾਉਣਾ ਚਾਹੁੰਦੀ ਸੀ। ਉਸਦੀ ਬੱਸ ਸਵਾਰ ਸਾਥਣ ਨੇ ਉਸਦੀ ਇਸ ਸੋਚ ਲਈ ਰਾਹ ਖੋਲ੍ਹ ਦਿੱਤਾ।

ਬੀਬੀ ਵੀਰਪਾਲ ਨੇ ਕੇ.ਵੀ.ਕੇ, ਬਠਿੰਡਾ ਤੋਂ ਇੱਕ ਹਫ਼ਤੇ (02.09.14 ਤੋਂ 10.09.14) ਤੱਕ ਦੀ ਕੱਪੜਿਆਂ ਦੀ ਰੰਗਾਈ ਅਤੇ ਬਾਂਧਨੀ ਕਲਾ ਸਬੰਧੀ ਸਿਖਲਾਈ ਲੈਣ ਉਪਰੰਤ ਉਸੇ ਛੋਟੀ ਜਿਹੀ ਦੁਕਾਨ ਵਿੱਚ ਦੁਪੱਟੇ, ਪੱਗਾਂ, ਸੂਟ, ਕੁਸ਼ਨ ਕਵਰ= ਆਦਿ ਰੰਗਣ ਦਾ ਕਿੱਤਾ ਵੀ ਅਪਨਾ ਲਿਆ। ਬੀਬੀ ਵੀਰਪਾਲ ਨੇ ਸਾਲ 2015 ਵਿੱਚ ਕੇ.ਵੀ.ਕੇ. ਵਿਖੇ ਰੰਗਾਈ ਸਬੰਧੀ ਸਿਖਲਾਈ ਲੈਣ ਆਈਆਂ ਬੀਬੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਉਸਨੂੰ ਇੱਕ ਰੰਗਾ ਦੁਪੱਟਾ ਰੰਗਣ ਦੇ 30 ਰੁਪਏ, ਦੋ ਰੰਗੇ ਦੇ ਦੁੱਗਣੇ ਯਾਨਿ 60 ਰੁਪਏ, ਤਿੰਨ ਰੰਗੇ ਦੁਪੱਟੇ ਦੇ ਡਿਜ਼ਾਇਨ ਮੁਤਾਬਿਕ 90 ਤੋਂ 150 ਰੁਪਏ ਪ੍ਰਤੀ ਦੁਪੱਟਾ ਤੱਕ ਸਹਿਜੇ ਹੀ ਮਿਲ ਜਾਂਦੇ ਹਨ ਜਦੋਂ ਕਿ ਖਰਚ ਔਸਤਨ 5 ਰੁਪਏ ਪ੍ਰਤੀ ਦੁਪੱਟਾ ਤੋਂ ਵੱਧ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਇਸ ਕੰਮ ਤੋਂ਼ ਉਸ ਨੂੰ 4000 ਰੁਪਏੇ/ ਮਹੀਨਾ ਆਮਦਨ ਹੋ ਜਾਂਦੀ ਹੈ। ਕੇ.ਵੀ.ਕੇ, ਵਿਖੇ ਸਿਖਲਾਈ ਕੋਰਸ ਭਾਵੇਂ ਕੋਈ ਵੀ ਹੋਵੇ, ਬੀਬੀਆਂ ਲਈ ਹੋਰ ਆਮਦਨ- ਵਧਾਊ ਧੰਦਿਆਂ ਸਬੰਧੀ ਸੁਲਾਹ-ਮਸ਼ਵਰੇ ਹਰ ਸਿਖਲਾਈ ਕੋਰਸ ਦੋਰਾਨ ਦੱਸੇ ਜਾਂਦੇ ਹਨ ।ਸੋ ਅਜਿਹੀ ਹੀ ਇੱਕ ਸੁਲਾਹ ਉਸ ਲਈ ਹੋਰ ਵੀ ਕਾਰਗਰ ਸਾਬਤ ਹੋਈ ਉਸਨੇ ਅਕਤੂਬਰ, 2014 ਵਿੱਚ ਆਪਣੀ ਛੋਟੀ ਜਿਹੀ ਦੁਕਾਨ `ਚ ਹੀ ਵਿਆਹ ਸ਼ਾਦੀਆਂ ਵਿੱਚ ਕਿਰਾਏ ਤੇ ਦੇਣ ਲਈ 20 ਦੇ ਕਰੀਬ ਰਵਾਇਤੀ ਘੱਗਰੇ-ਦੁਪੱਟੇ ਗੋਟਾ-ਕਿਨਾਰੀ ਆਦਿ ਲਗਾ ਕੇ ਤਿਆਰ ਕੀਤੇ ਅਤੇ ਇਸ ਤੋਂ ਇਲਾਵਾ ਵਿਆਹ ਦੀਆਂ ਰਸਮਾਂ `ਚ ਲੋੜੀਂਦਾ ਹੋਰ ਸਾਜੋ ਸਮਾਨ (ਰਵਾਇਤੀ ਜਾਗੋ, ਲੜੀਆਂ ਆਦਿ) ਵੀ ਕਿਰਾਏ ਤੇ ਦੇਣ ਵਾਸਤੇ ਦੁਕਾਨ ਚ ਰੱਖ ਲਏ। ਉਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਮਾਨ ਦੀ ਉਹ ਵਿਕਰੀ ਵੀ ਕਰਦੀ ਹੈ ਤੇ ਕਿਰਾਏ ਤੇ ਵੀ ਦਿੰਦੀ ਹੈ ਜਿਸ ਨਾਲ ਵਿਆਹ ਸ਼ਾਦੀਆਂ ਦੇ ਦਿਨਾਂ ਵਿੱਚ ਉਸਨੂੰ ਔਸਤਨ 3000 ਰੁਪਏ ਪ੍ਰਤੀ ਮਹੀਨਾ ਬੱਚਤ ਹੋ ਜਾਂਦੀ ਹੈ।

ਚੰਗੀ ਕਮਾਈ ਹੁੰਦੀ ਦੇਖ ਬੀਬੀ ਵੀਰਪਾਲ ਦੀ ਕੰਮ ਪ੍ਰਤੀ ਰੁਚੀ ਹੋਰ ਵਧੀ ਅਤੇ ਉਸਨੇ ਜਨਵਰੀ, 2017 ਵਿੱਚ ਇੱਕ ਹਫ਼ਤੇ (16.01.17 ਤੋਂ 24.01.17) ਦੀ ਫ਼ਲ ਅਤੇ ਸਬਜ਼ੀਆਂ ਤੋਂ ਆਚਾਰ, ਚਟਣੀ, ਸੁਕਾਇਸ਼, ਮਰੱਬੇ ਜੈਮ ਅਤੇ ਦੁੱਧ ਤੋਂ ਉਤਪਾਦ ਬਣਾਉਣ ਸਬੰਧੀ ਸਿਖਲਾਈ ਲਈ। ਗਰਮੀਆਂ ਦੇ ਮੌਸਮ ਦੇ ਫ਼ਲ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਜੂਨ, 2017 ਵਿੱਚ ਫਿਰ ਉਸਨੇ ਕੇ.ਵੀ.ਕੇ, ਬਠਿੰਡਾ ਪਹੁੰਚ ਕੇ ਇੱਕ ਹਫ਼ਤੇ (2.06.17 ਤੋਂ 12.06.17) ਦੀ ਸਿਖਲਾਈ ਲਈ। ਇਸ ਤਰ੍ਹਾਂ ਉਹ ਅਚਾਰ, ਚਟਣੀ, ਸੁਕਾਇਸ਼, ਮਰੁੱਬੇ, ਗਜਰੇਲਾ ਆਦਿ ਬਣਾਉਣ ਦੀ ਪੂਰੀ ਮਾਹਿਰ ਹੋ ਗਈ ਅਤੇ ਉਸਨੇ ਇੰਨ੍ਹਾਂ ਪ੍ਰੋਡਕਟਸ ਨੂੰ ਵੀ ਆਪਣੀ ਦੁਕਾਨ ਤੇ ਵੇਚਣ ਅਤੇ ਚਾਹਵਾਨ ਬੀਬੀਆਂ ਨੂੰ ਆਪਣੇ ਪਿੰਡ ਵਿੱਚ ਹੀ ਸਿਖਲਾਈ ਦੇਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਸਦੀ ਕਮਾਈ ਵਿੱਚ 3000 ਤੋਂ 4000 ਰੁਪਏ ਪ੍ਰਤੀ ਮਹੀਨਾ ਹੋਰ ਵਾਧਾ ਹੋ ਗਿਆ। ਫਿਰ ਜੁਲਾਈ 2017 ਵਿੱਚ ਉਸਨੇ ਫੈਬਰਿਕ ਪੇਂਟਿੰਗ ਸਬੰਧੀ ਦਸ ਦਿਨਾਂ (10.07.17 ਤੋਂ 21.07.17) ਸਿਖਲਾਈ ਕੋਰਸ ਵਿੱਚ ਭਾਗ ਲਿਆ। ਹੁਣ ਜਦੋਂ ਉਸਨੂੰ ਆਪਣੇ ਕੰਮ ਤੋਂ ਥੋੜ੍ਹੀ ਵੀ ਫੁਰਸਤ ਮਿਲਦੀ ਹੈ ਤਾਂ ਉਹ ਪੇਂਟਿੰਗ, ਬਲਾਕ ਪੇਂਟਿੰਗ ਆਦਿ ਵੀ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਹੁਣ ਉਸ ਕੋਲ ਪੇਂਟਿੰਗ ਦਾ ਕੰਮ ਵੀ ਆਉਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਹੁਣ ਉਸਨੇ ਰੈਡੀਮੈਡ ਕੱਪੜੇ, ਦੁਪੱਟੇ, ਆਦਿ ਵੀ ਦੁਕਾਨ ਤੇ ਰੱਖ ਲਏ ਤੇ ਇੰਨ੍ਹਾਂ ਦੀ ਵੀ ਵਧੀਆ ਸੇਲ ਹੋ ਜਾਂਦੀ ਹੈ।

=ਵੀਰਪਾਲ ਦਾ ਕਹਿਣਾ ਹੈ ਕਿ ਪਹਿਲਾਂ ਜਦੋਂ ਗਾਹਕ ਦੁਕਾਨ ਤੇ ਨਹੀਂ ਸੀ ਹੁੰਦਾ ਤਾਂ ਉਸਨੂੰ ਖਾਲੀ ਬਹਿਣਾ ਪੈਂਦਾ ਸੀ ਪਰ ਕੇ.ਵੀ.ਕੇ ਬਠਿੰਡਾ ਨਾਲ ਜੁੜ ਕੇ ਉਹ ਆਪਣੀ ਮਨੋ-ਇੱਛਾ ਅਨੁਸਾਰ ਸਦਾ ਕੰਮ `ਚ ਰੁੱਝੀ ਰਹਿੰਦੀ ਹੈ ਅਤੇ ਇਸ ਤਰ੍ਹਾਂ ਕੁੱਲ ਮਿਲਾ ਕੇ ਉਹ 12,000 ਰੁਪਏ ਪ੍ਰਤੀ ਮਹੀਨਾ ਕਮਾ=ਅਲਤਬਸ ਲੈਂਦੀ ਹੈ। ਉਹ ਆਪਣੀ ਇਸ=ਅਲਤਬਸ ਸਫ਼ਲਤਾ ਤੋਂ ਬਹੁਤ ਸੰਤੁਸ਼ਟ ਹੈ ਅਤੇ ਇਸ ਦਾ ਸਿਹਰਾ ਕੇ.ਵੀ.ਕੇ ਬਠਿੰਡਾ ਨੂੰ ਦਿੰਦੀ ਹੈ।

ਸੋ ਅੰਤ ਵਿੱਚ ਬੀਬੀਆਂ ਇਹੀ ਨੂੰ ਸੁਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਵੀ ਵੀਰਪਾਲ ਦੀ ਤਰ੍ਹਾਂ ਆਪਣੀ ਘਰੇਲੂ ਆਮਦਨ ਵਿੱਚ ਵਾਧਾ ਕਰਨ ਬਾਰੇ ਸੋਚ ਰਹੀਆਂ ਹਨ ਤਾਂ ਉਹ ਆਪਣੇ ਜਾਂ ਆਪਣੇ ਨੇੜੇ ਲਗਦੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਸੰਪਰਕ ਕਰਕੇ ਕਿੱਤਾ ਮੁਖੀ ਸਿਖਲਾਈ ਲੈਣ ਲਈ ਆਪਣਾ ਨਾਮ ਦਰਜ ਕਰਾ ਸਕਦੀਆਂ ਹਨ।

ਜਸਵਿੰਦਰ ਕੌਰ ਬਰਾੜ

ਉਪਿੰਦਰ ਸਿੰਘ ਬਰਾੜਮਾਲਵੇ ਦਾ ਜੁਗਤੀ ਜੱਟ - ਉਪਿੰਦਰ ਸਿੰਘ ਬਰਾੜ

ਮਾਲਵਾ ਖੇਤਰ ਪੰਜਾਬ ਦੀ ਸਿਆਸਤ ਉਪਰ ਬੜੇ ਹੀ ਲੰਮੇ ਸਮੇਂ ਤੋਂ ਭਾਰੂ ਰਿਹਾ ਹੈ। ਇਸ ਖੇਤਰ ਦੀ ਅਗਲੀ ਵਿਲੱਖਣਤਾ ਖੁੱਲ੍ਹੀਆਂ ਜ਼ਮੀਨਾਂ, ਮਿਹਨਤੀ ਕਿਸਾਨ ਅਤੇ ਚੰਗਾ ਪਾਣੀ ਵੀ ਹੈ। ਇਹ ਖੇਤਰ ਖੇਤੀਬਾੜੀ ਵਿਚ ਪਹਿਲ ਕਦਮੀ ਦੇ ਨਾਲ ਹੀ ਸਾਰੇ ਹੀ ਸਹਾਇਕ ਧੰਦਿਆਂ ਵਿਚ ਆਪਣੀ ਮੁਹਾਰਤ ਰੱਖਦਾ ਹੈ। ਇਹਨਾਂ ਸਾਰੇ ਹੀ ਧੰਦਿਆਂ ਦਾ ਮੋਹਰੀ ਹੈ ਡੇਅਰੀ ਫਾਰਮਿੰਗ ਦਾ ਕਿੱਤਾ ਜੋ ਕਿ ਉਨਾ ਹੀ ਪੁਰਾਣਾ ਹੈ ਜਿੰਨੀ ਕਿ ਖੇਤੀਬਾੜੀ, ਪਰ ਇਸ ਧੰਦੇ ਦੀ ਬਡੌਤਰੀ ਪਿਛਲੇ ਕੁਝ ਸਾਲਾਂ ਵਿਚ ਬਹੁਤ ਜ਼ਿਆਦਾ ਹੋਈ ਹੈ। ਡੇਅਰੀ ਉਦਯੋਗ ਦੀ ਪ੍ਰਫੁੱਲਤਾ ਨਾਲ ਬਹੁਤ ਸਾਰੇ ਕਮਰਸ਼ੀਅਲ, ਆਧੁਨਿਕ ਅਤੇ ਹਾਈ-ਟੈਕ ਯੂਨਿਟ ਮਾਲਵੇ ਖੇਤਰ ਵਿਚ ਸਥਾਪਿਤ ਹੋਏ ਹਨ। ਐਸਾ ਹੀ ਇਕ ਯੂਨਿਟ ਬਠਿੰਡਾ ਜ਼ਿਲ੍ਹੇ ਦੀ ਸ਼ਾਨ ਹੈ, ਇਸ ਦਾ ਸੰਸਥਾਪਕ ਕਰਨਲ (ਰਿਟਾਇਰਡ) ਗੁਰਚਰਨ ਸਿੰਘ ਬਰਾੜ ਹਨ, ਜੋ ਕਿ ਭਾਵੇਂ ਸਾਡੇ ਨਜਦੀਕ ਪਿੰਡ ਗੁੰਮਟੀ ਕਲਾਂ ਦੇ ਵਾਸੀ ਹਨ ਪਰ ਆਪਣੇ ਸਪੁੱਤਰ ਸ੍ਰ. ਉਪਿੰਦਰ ਸਿੰਘ ਬਰਾੜ ਦੀ ਬਠਿੰਡਾ ਖੇਤਰ ਨਾਲ ਨੇੜਤਾ ਹੋਣ ਕਾਰਨ ਡੇਅਰੀ ਯੂਨਿਟ ਬਠਿੰਡਾ ਤੋਂ ਕੋਈ 6 ਕਿਲੋਮੀਟਰ ਦੀ ਦੂਰੀ ਉਪਰ ਪਿੰਡ ਗੋਬਿੰਦਪੁਰਾ (ਬਠਿੰਡਾ) ਵਿਖੇ ਸਥਾਪਤ ਕਰ ਦਿੱਤਾ।ਅਲਤਬਸ ਇਹ ਯੂਨਿਟ ਦੀ ਸਾਰੀ ਜਿੰਮੇਵਾਰੀ ਆਪਣੇ ਬੇਟੇ ਨੂੰ ਦਿੱਤੀ ਜੋ ਕਿ ਗਰੈਜੂਏਸ਼ਨ ਕਰਨ ਉਪਰੰਤ ਬਠਿੰਡਾ ਮਿਲਟਰੀ ਸਟੇਸ਼ਨ ਵਿਖੇ ਠੇਕੇਦਾਰੀ ਦਾ ਕੰਮ ਕਰ ਰਿਹਾ ਸੀ। ਉਪਿੰਦਰ ਸਿੰਘ ਜੋ ਕਿ ਤਕਰੀਬਨ 43 ਸਾਲ ਦੀ ਉਮਰ ਦਾ ਹੈ, ਪਰ ਦਿੱਖ ਅਨੁਸਾਰ ਬਹੁਤ ਹੀ ਹਿੰਮਤੀ, ਪਿਤਾ ਦੇ ਫੌਜ ਦੇ ਸਾਰੇ ਗੁਣਾਂ ਨਾਲ ਭਰਪੂਰ ਅਤੇ ਅਜੋਕੇ ਸਮੇਂ ਦਾ ਪੜ੍ਹਿਆ ਲਿਖਿਆ ਨੌਜਵਾਨ ਹੈ।

ਉਪਿੰਦਰ ਸਿੰਘ ਦੀ ਪਤਨੀ ਜੋ ਕਿ ਹਿਸਾਬ ਦੀ ਅਧਿਆਪਕਾ ਹੈ, ਨਾਲ ਆਪਣਾ ਵਿਆਹੁਤਾ ਜੀਵਨ 1991 ਤੋਂ ਨਿਭਾ ਰਿਹਾ ਹੈ। ਆਪ ਜੀ ਦੇ ਦੋ ਬੱਚੇ, ਇਕ ਬੇਟਾ ਜੋ ਕਿ ਡਿਪਲੋਮਾ ਆਟੋਮੋਬਾਇਲ ਇੰਜ. ਅਤੇ ਬੇਟੀ ਦਸਵੀਂ ਦੀ ਪੜ੍ਹਾਈ ਕਰ ਰਹੀ ਹੈ।

ਡੇਅਰੀ ਦਾ ਧੰਦਾ ਉਪਿੰਦਰ ਨੇ 2001 ਵਿਚ ਬਠਿੰਡਾ ਸ਼ਹਿਰ ਵਿਖੇ ਇਕ ਛੋਟੇ ਜਿਹੇ ਪਲਾਟ ਵਿਚ ਸਿਰਫ਼ 6 ਗਾਂਵਾਂ ਰੱਖ ਕੇ ਸ਼ੁਰੂ ਕੀਤਾ। ਲਗਾਤਾਰ ਤਿੰਨ ਸਾਲ ਕੰਮ ਕਰਨ ਉਪਰੰਤ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਸ਼ੁਰੂ ਕਰਨ ਦੀ ਵਿਉਂਤਬੰਦੀ ਬਨਾਉਣ ਉਪਰੰਤ ਪਿੰਡ ਗੋਬਿੰਦਪੁਰਾ ਵਿਖੇ 9 ਕਨਾਲ 14 ਮਰਲੇ ਜਗ੍ਹਾ ਖਰੀਦੀ। ਇਸ ਧੰਦੇ ਤੋਂ ਜ਼ਿਆਦਾ ਮੁਨਾਫ਼ਾ ਲੈਣ ਲਈ ਅਤੇ ਵਧੀਆ ਤਰੀਕੇ ਨਾਲ ਚਲਾਉਣ ਲਈ ਆਪ ਨੇ ਕ੍ਰਿਸ਼ੀ-ਵਿਗਿਆਨ ਕੇਂਦਰਠ ਬਠਿੰਡਾ, ਡੇਅਰੀ ਵਿਕਾਸ ਵਿਭਾਗ ਅਤੇ ਚਾਰਾ ਵਿਭਾਗ, ਬਠਿੰਡਾ ਤੋਂ ਵੱਖ-ਵੱਖ ਸਮੇਂ ਤੇ ਤਕਨੀਕੀ ਜਾਣਕਾਰੀ ਪ੍ਰਾਪਤ ਕੀਤੀ। ਆਖਿਰ ਨੂੰ ਅਪ੍ਰੈਲ 2004 ਵਿਚ ਆਪ ਨੇ ਗੋਬਿੰਦਪੁਰਾ ਵਿਖੇ ਸਥਾਪਿਤ ਡੇਅਰੀ ਯੂਨਿਟ ਸ਼ੁਰੂ ਕਰ ਲਿਆ। ਇਸ ਯੂਨਿਟ ਦੇ ਸ਼ੁਰੂਆਤੀ ਪਸ਼ੂ ਜੋ ਕਿ ਬਠਿੰਡਾ ਦੇ ਯੂਨਿਟ ਵਿਚੋਂ ਲਿਆਂਦੇ ਗਏ ਸਨ, ਦੀ ਗਿਣਤੀ 19 ਗਾਂਵਾਂ ਅਤੇ 8 ਵੱਛੀਆਂ ਸੀ। ਇਹਨਾਂ ਪਸ਼ੂਆਂ ਨਾਲ ਲਗਾਤਾਰ ਕੰਮ ਕਰਦੇ ਹੋਏ ਅੱਜ ਆਪ ਜੀ ਦੇ ਯੂਨਿਟ ਵਿਚ ਤਕਰੀਬਨ 85 ਗਾਂਵਾਂ ਅਤੇ 36 ਵੱਛੀਆਂ ਦਾ ਸਟਾਕ ਮੌਜੂਦ ਹੈ। ਡੇਅਰੀ ਦੇ ਧੰਦੇ ਦਾ ਰਿਕਾਰਡ ਰੱਖਣ, ਸਾਂਭ-ਸੰਭਾਲ ਅਤੇ ਡੈਟਾ-ਐਂਟਰੀ ਦਾ ਕੰਮ ਆਪ ਜੀ ਦੇ ਪਿਤਾ (ਕਰਨਲ ਸਾਹਿਬ) ਬਹੁਤ ਹੀ ਵਧੀਆ ਢੰਗ ਨਾਲ ਨਿਭਾ ਰਹੇ ਹਨ।

ਡੇਅਰੀ ਫਾਰਮ ਦੀ ਪ੍ਰਮੁੱਖ ਲੋੜ ਹਰੇ-ਚਾਰੇ ਦੀ ਪੂਰਤੀ ਲਈ ਆਪ ਆਪਣੇ ਫਾਰਮ ਦੇ ਨਜਦੀਕ ਠੇਕੇ ਉਪਰ ਤਕਰੀਬਨ 32 ਏਕੜ ਜ਼ਮੀਨ ਲੈਂਦਾ ਹੈ ਜੋ ਕਿ ਡੇਅਰੀ ਖ਼ੁਰਾਕ ਦਾ ਸਭ ਤੋਂ ਸਸਤਾ ਅੰਗ (ਹਰਾ-ਚਾਰਾ) ਦੀ ਪੂਰਤੀ ਕਰਨ ਵਿਚ ਸਹਾਈ ਹੁੰਦੀ ਹੈ। ਇਹ ਹਰਾ ਚਾਰਾ ਪਸ਼ੂ ਦੀ ਖੁਰਾਕੀ ਲੋੜ ਮੁਤਾਬਕ 40-50 ਕਿਲੋ ਪ੍ਰਤੀ ਪੂਸ਼ ਹਰੇ ਦੀ ਲੋੜ ਪੂਰੀ ਕਰਨ ਦੇ ਨਾਲ ਹੀ ਵਾਧੂ ਹਰੇ ਚਾਰੇ ਦਾ ਸਾਇਲੇਜ ਬਨਾਉਣ ਲਈ ਵਰਤ ਰਿਹਾ ਹੈ। ਯੂਨਿਟ ਦੀ ਐਂਟਰੀ ਗੇਟ ਦੇ ਨਾਲ ਸਥਾਪਿਤ ਸਾਇਲੋ ਪੈਂਟ ਇਸ ਨੂੰ ਘਾਟ ਦੇ ਸਮੇਂ ਹਰਾ ਚਾਰਾ ਦੇਣ ਵਿਚ ਸਹਾਈ ਹੁੰਦੇ ਹਨ। ਉਪਿੰਦਰ ਪੰਜਾਬ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਾ ਵੀ ਸਰਗਰਮ ਵਰਕਰ ਹੈ ਅਤੇ ਆਪਣੇ ਫਾਰਮ ਲਈ ਵਧੀਆ ਫੀਡ ਵੀ ਸਦਰਪੁਰਾ ਕੈਟਲ ਫੀਡ ਤੋਂ ਮੰਗਵਾਉਂਦਾ ਹੈ। ਇਸ ਦਾ ਮੰਨਣਾ ਹੈ ਕਿ ਥੋੜ੍ਹੀ ਫੀਡ ਦੇ ਹਿੱਸੇ ਖਰੀਦਣੇ ਮਹਿੰਗੇ ਪੈਂਦੇ ਹਨ ਪਰ ਜਦੋਂ ਇਕ ਗਰੁੱਪ ਵੱਡੀ ਮਾਤਰਾ ਵਿਚ ਖਰੀਦ ਕਰਦਾ ਹੈ ਤਾਂ ਫੀਡ ਸਸਤੀ ਪੈਂਦੀ ਹੈ ਪਰ ਸਿਰਫ਼ ਇਕ ਗੱਲ ਦਾ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਫੀਡ ਦਾ ਸਰੋਤ ਵਧੀਆ ਹੋਣਾ ਬਹੁਤ ਜ਼ਰੂਰੀ ਹੈ।

ਡੇਅਰੀ ਦੇ ਖ਼ਰਚੇ ਬਾਰੇ ਪੁੱਛਣ ਉਪਰੰਤ ਬਰਾਨ ਸਾਹਿਬ ਦਾ ਵਿਚਾਰ ਹੱਸਦੇ ਹੋਏ ਬੜਾ ਹੀ ਅਜੀਬ ਸੀ ਕਿ ਡਾਕਟਰ ਸਾਹਿਬ ਫਿਰ ਜੋੜੋ ਖ਼ਰਚੇ ਮੈਂ ਬੋਲਦਾ ਹਾਂ। ਜੇਕਰ ਇਕ ਦੋਗਲੀ ਗਾਂ ਮੇਰੇ ਫਾਰਮ ਦੀ ਔਸਤਨ ਕੱਢਦੇ ਹੋਏ ਦੇਖੀਏ ਤਾਂ 13 ਲਿਟਰ ਰੋਜ਼ਾਨਾ ਦੁੱਧ ਪੈਦਾ ਕਰਦੀ ਹੈ ਤਾਂ ਉਸ ਉਪਰ ਤਕਰੀਬਨ ਹਰਾ ਚਾਰਾ ਜੇਕਰ ਮੱਕੀ (50 ਕਿਲੋ/ਗਾਂ) ਦਿੱਤਾ ਜਾਂਦਾ ਹੈ ਤਾਂ ਰੋਜ਼ਾਨਾ 60 ਰੁਪਏ ਖ਼ਰਚ ਆਉਂਦੇ ਹਨ। ਇਸੇ ਤਰ੍ਹਾਂ ਹੀ ਜੇਕਰ 4 ਕਿਲੋ ਫੀਡ ਇਸੇ ਹੀ ਪਸ਼ੂ ਨੂੰ ਦਿੰਦੇ ਹਾਂ ਤਾਂ 60 ਰੁਪਏ ਫੀਡ ਦਾ ਖ਼ਰਚ ਹੈ। ਇਸ ਦੇ ਨਾਲ ਬਾਕੀ ਖ਼ਰਚ ਜਿਵੇਂ ਕਿ ਬਿਮਾਰੀ, ਲੇਬਰ, ਵੈਕਸੀਨ, ਰਿਪੇਅਰ, ਏ.ਆਈ., ਬਿਜਲੀ ਖਰਚੇ ਆਦਿ ਤਕਰੀਬਨ 30 ਰੁਪਏ ਤੱਕ ਚਲੇ ਜਾਂਦੇ ਹਨ। ਇਸੇ ਤਰ੍ਹਾਂ ਮੋਟਾ ਖ਼ਰਚ ਤਕਰੀਬਨ 150 ਰੁਪਏ ਹੈ। ਇਹਨਾਂ ਮੁਤਾਬਕ ਅਸੀਂ ਤਕਰੀਬਨ 12 ਰੁਪਏ ਪ੍ਰਤੀ ਲਿਟਰ ਤੱਕ ਖ਼ਰਚ ਕਰਦੇ ਹਾਂ। ਪਰ ਮੇਰੇ ਕੇਸ ਵਿਚ ਇਸ ਤੋਂ ਇਲਾਵਾ 5 ਰੁਪਏ ਪ੍ਰਤੀ ਲਿਟਰ ਖ਼ਰਚ ਹੋਰ ਹੈ ਕਿਉਂਕਿ ਮੈਂ ਦੁੱਧ ਬਠਿੰਡਾ ਵਿਖੇ ਰਹਿ ਰਹੇ 250 ਪਰਿਵਾਰਾਂ ਤੱਕ ਪਹੁੰਚਾਂਦਾ ਹਾਂ। ਬਰਾੜ ਫਾਰਮ ਦੀ ਦੁੱਧ ਦੀ ਅੱਜ ਦੀ ਉਪਜ ਤਕਰੀਬਨ 600 ਲਿਟਰ ਹੈ ਜੋ ਕਿ 26 ਰੁਪਏ/ਲਿਟਰ ਦੇ ਹਿਸਾਬ ਬਠਿੰਡਾ ਵਾਸੀਆਂ ਤੱਕ ਪਹੁੰਚ ਹੁੰਦਾ ਹੈ। ਬਰਾੜ ਦੇ ਫਾਰਮ ਦੀ ਔਸਤਨ ਦੁੱਧ ਉਤਪਾਦਨ ਗਰਮੀ ਦੇ ਦਿਨਾਂ ਵਿਚ 13-14 ਲਿਟਰ ਪਰ ਸਰਦੀ ਵਿਚ 15-16 ਲਿਟਰ ਤੱਕ ਹੈ।

ਫਾਰਮ ਉਪਰ ਦੁੱਧ ਦੀ ਚੁਆਈ ਲਈ ਮਸ਼ੀਨ ਉਪਲੱਬਧ ਹਨ ਜੋ ਕਿ ਭਵਿੱਖ ਦੀ ਚੁਣੌਤੀ ਸਾਫ਼ ਸੁਥਰਾ ਉਤਪਾਦਨ ਲਈ ਅਹਿਮ ਕੜੀ ਹੈ। ਗਰਮੀ ਦੇ ਪ੍ਰਕੋਪ ਨੂੰ ਘਟਾਉਣ ਲਈ ਸੈਡ ਦੀ ਵਧੀਆ ਵਿਉਂਤਬੰਦੀ, ਫੌਗਰ ਅਤੇ ਸਪਰੈਂਕਲਰ ਮੌਜੂਦ ਹਨ। ਫਾਰਮ ਦੇ ਗੋਹੇ ਦੀ ਸਹੀ ਵਰਤੋਂ ਲਈ ਗੋਬਰ ਗੈਸ ਪਲਾਂਟ ਜੋ ਕਿ 24 ਘਣ ਮੀਟਰ ਦਾ ਹੈ, ਮੌਜੂਦ ਹੈ। ਇਹ ਗੈਸ ਜਨਰੇਟਰ ਚਲਾਉਣ ਲਈ ਕਾਫ਼ੀ ਹੈ।

ਡੇਅਰੀ ਦੀਆਂ ਮੁਸ਼ਕਲਾਂ ਦੀ ਗੱਲ ਕਰਦੇ ਆਪ ਜੀ ਮੁਤਾਬਿਕ ਸਿਰਫ਼ ਦੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਫਾਰਮ ਉਪਰ ਵੈਟਰਨਰੀ ਸਹੂਲਤਾਂ ਅਤੇ ਦੂਸਰਾ ਲੇਬਰ ਦੀ ਘਾਟ। ਲੇਬਰ ਦੀ ਘਾਟ ਦੀ ਪੂਰਤੀ ਮਸ਼ੀਨੀਕਰਨ ਨਾਲ ਪੂਰੀ ਕੀਤੀ ਜਾ ਸਕਦੀ ਹੈ ਅਤੇ ਵੈਟਰਨਰੀ ਸਹੂਲਤਾਂ ਪੇਂਡੂ ਪੱਧਰ ਉਪਰ ਲੈਣ ਲਈ ਇਸ ਵੱਲੋਂ ਆਪ ਵਧੀਆ ਟ੍ਰੇਨਿੰਗ ਪ੍ਰਾਪਤ ਕਰਨ ਦਾ ਮਨ ਹੈ।

ਉਪਿੰਦਰ ਤੋਂ ਡੇਅਰੀ ਫਾਰਮਿੰਗ ਦਾ ਧੰਦਾ ਅਪਨਾਉਣ ਲਈ ਉ਼ਤਸ਼ਾਹਿਤ ਕਿਸਾਨ ਵੀਰਾਂ ਲਈ ਵਡਮੁੱਲਾ ਸੁਨੇਹਾ ਹੈ ਕਿ ਸਭ ਤੋਂ ਪਹਿਲਾਂ ਹੱਥੀਂ ਕਿਰਤ ਦੀ ਆਦਤ ਪਾਈ ਜਾਵੇ ਅਤੇ ਇਹ ਕੰਮ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤਾ ਜਾਵੇ। ਮਾੜੇ ਪਸ਼ੂ ਨਾ ਖਰੀਦੇ ਜਾਣ, ਚੰਗੇ ਪਸ਼ੂ ਜਾਂ ਤਾਂ ਖਰੀਦ ਲਏ ਜਾਣ ਜਾਂ ਫਿਰ ਥੋੜ੍ਹੇ ਪਸ਼ੂਆਂ ਦੀ ਸਹੀ ਸੰਭਾਲ ਕਰਦੇ ਹੋਏ ਵਧੀਆ ਜੱਦ ਤਿਆਰ ਕੀਤੀ ਜਾਵੇ।

ਭਵਿੱਖ ਦੀ ਪਲੈਨਿੰਗ ਪੁੱਛਣ ਉਪਰੰਤ ਆਪ ਦਾ ਬੜਾ ਸੰਖੇਪ ਜੁਆਬ ਸੀ ਕਿ ਘੱਟੋ ਘੱਟ 60 ਏਕੜ ਦੀ ਖੇਤੀਬਾੜੀ ਦੀ ਵਿਉਂਂਤ ਹੈ ਅਤੇ 1000 ਲਿਟਰ ਤੱਕ ਦੁੱਧ ਪੈਦਾ ਕਰਨਾ ਲੋਚਦਾ ਹੈ। ਇਸ ਦੀ ਪੂਰਤੀ ਲਈ ਉਹ ਘੱਟੋ-ਘੱਟ 130-140 ਗਾਂਵਾਂ ਰੱਖਣੀਆਂ ਚਾਹੁੰਦਾ ਹੈ ਤਾਂ ਜੋ ਕਿ 100 ਗਾਂਵਾਂ ਹਮੇਸ਼ਾ ਦੁੱਧ ਵਿਚ ਰਹਿਣ। ਆਪ ਜੀ ਮੁਤਾਬਿਕ ਡੇਅਰੀ ਬਹੁਤ ਵਧੀਆ ਧੰਦਾ ਹੈ ਪਰ ਹੱਥੀਂ ਕੰਮ ਕਰਨ ਨਾਲ ਕਮਾਈ ਹੈ।

ਉਮੀਦ ਹੈ ਕਿ ਇਸ ਕਾਮਯਾਬ ਗਾਥਾ ਨਾਲ ਆਉਣ ਵਾਲੇ ਭਵਿੱਖ ਵਿਚ ਵਧੀਆ ਯੂਨਿਟ ਸਥਾਪਤ ਕਰਨ ਵਿਚ ਮੱਦਦ ਹੋਵੇਗੀ।

ਖੁਸ਼ਦੀਪ ਸਿੰਘ (ਬੱਬੀ ਚਕਾਮਯਾਬ ਗਾਥਾਡੇਅਰੀ ਦਾ ਚਾਨਣ-ਮੁਨਾਰਾ - ਖੁਸ਼ਦੀਪ ਸਿੰਘ (ਬੱਬੀ ਚੱਠਾ)

ਅਜੀਤਪਾਲ ਸਿੰਘ ਧਾਲੀਵਾਲ ਕੇ ਵੀ ਕੇ ਬਠਿੰਡਾ

ਕ੍ਰਿਸ਼ੀ ਵਿਗਿਆਨ ਕੇਂਦਰ, ਜਿਨ੍ਹਾਂ ਨੂੰ ਆਮ ਕਰਕੇ ਕੇ.ਵੀ.ਕੇ. ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਸਿਖਲਾਈ ਕੋਰਸ ਕਰਵਾਉਂਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਸਾਲ 1991-92 ਵਿਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਮੱਦਦ ਨਾਲ ਹੋਂਦ ਵਿਚ ਆਇਆ। ਕੇ.ਵੀ.ਕੇ. ਵਿਚ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਅਤੇ ਸੂਰ ਪਾਲਣ ਨਾਲ ਸਬੰਧਤ ਕਿੱਤਾ-ਮੁਖੀ ਸਿਖਲਾਈ ਕੋਰਸ, ਥੋੜ੍ਹੇ ਅਰਸੇ ਦੇ ਸਿਖਲਾਈ ਕੋਰਸ ਅਤੇ ਪਸਾਰ ਕਾਮਿਆਂ ਲਈ ਕੋਰਸ ਆਯੋਜਿਤ ਕਰਦਾ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ ਦਾ ਨਾਮ ਉਸੇ ਸਮੇਂ ਸ਼ਾਨ ਨਾਲ ਉ਼ਠਬਸੱਚਾ ਹੁੰਦਾ ਹੈ ਜਦੋਂ ਇਸ ਤੋਂ ਸਿਖਲਾਈ ਪ੍ਰਾਪਤ ਡੇਅਰੀ ਫਾਰਮਰ ਤਰੱਕੀ ਦੀਆਂ ਰਾਹਾਂ ਨੂੰ ਛੋਂਹਦਾ ਹੈ। ਇਸ ਤਰ੍ਹਾਂ ਦੀ ਹੀ ਇਕ ਮਸਾਲ ਸਾਡੇ ਸਾਹਮਣੇ ਹੈ ਸ੍ਰ. ਖੁਸ਼ਦੀਪ ਸਿੰਘ ਜਿਸ ਨੂੰ ਇਲਾਕੇ ਵਿਚ ਬੱਬੀ ਜਾਂ ਬੱਬੀ ਚੱਠਾ ਦੇ ਨਾਮ ਨਾਲ ਸਾਰੇ ਹੀ ਕਿਸਾਨ ਵੀਰ ਭਲੀ-ਭਾਂਤ ਜਾਣਦੇ ਹਨ। ਕੇ.ਵੀ.ਕੇ. ਤੋਂ 28 ਕਿਲੋਮੀਟਰ ਦੀ ਦੂਰੀ ਤੇ ਇਤਿਹਾਸਕ ਜਗ੍ਹਾ ਪਿੰਡ ਤਲਵੰਡੀ ਸਾਬੋ ਜਿਸ ਨੂੰ ਪੰਜਾਬ ਦਾ ਹਰ ਨਾਗਰਿਕ ਜਾਣਦਾ ਹੈ ਅਤੇ ਗੁਰੂ ਸਾਹਿਬਾਨਾਂ ਦੀ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਉਪਰ ਇਸ ਵੀਰ ਦਾ ਜਨਮ ਹੋਇਆ।

ਖੁਸ਼ਦੀਪ ਸਿੰਘ ਦਾ ਜਨਮ 4 ਜੂਨ 1966 ਨੂੰ ਸ੍ਰ. ਬਿਕਰਮਜੀਤ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਜੀ ਦੀ ਭਾਗਾਂ ਭਰੀ ਕੁੱਖ ਵਿਚੋਂ ਹੋਇਆ। ਮੁੱਢਲੀ ਵਿੱਦਿਆ, ਦਸਵੀਂ ਪੱਧਰ ਤੱਕ ਤਲਵੰਡੀ ਸਾਬੋ ਤੋਂ ਪ੍ਰਾਪਤ ਕਰਨ ਉਪਰੰਤ 1989-90 ਵਿਚ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਅਤੇ ਡੇਅਰੀ ਸਿਖਲਾਈ ਕੇਂਦਰ, ਸਰਦੂਲਗੜ੍ਹ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ। ਲਗਾਤਾਰ ਡੇਅਰੀ ਵਿਕਾਸ ਵਿਭਾਗ, ਪਸ਼ੂ ਖ਼ੁਰਾਕ ਅਤੇ ਚਾਰਾ ਵਿਭਾਗ, ਵੈਟਰਨਰੀ ਵਿਭਾਗ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਹੋਰ ਸਾਰੇ ਹੀ ਖੇਤੀ ਅਤੇ ਖੇਤੀ ਨਾਲ ਸਬੰਧਤ ਅਦਾਰਿਆਂ ਦਾ ਹਰਮਨ ਪਿਆਰਾ ‘ਬੱਬੀ’ ਲਗਾਤਾਰ ਅੱਗੇ ਵਧਣ ਲੱਗਾ। ਸੁਭਾਅ ਪੱਖੋਂ ਹਸਮੁੱਖ, ਮਿਲਾਪਣਾ, ਸੂਝਵਾਨ ਅਤੇ ਆਦਰ-ਸਤਿਕਾਰ ਕਰਨ ਵਾਲਾ ਵੀਰ 2006 ਵਿਚ ਤਲਵੰਡੀ ਸਾਬੋ ਤੋਂ ਰਾਮਾਂ ਰੋਡ ਉਪਰ (2 ਕਿਲੋਮੀਟਰ) ਸਥਿਤ ਆਪਣੀ ਹੀ 50 ਏਕੜ ਜ਼ਮੀਨ ਵਿਚ ਡੇਅਰੀ ਦਾ ਧੰਦਾ ਸ਼ੁਰੂ ਕਰਨ ਲਈ ਤਿਆਰ ਹੋਇਆ। ਲਗਾਤਾਰ ਕੇ.ਵੀ.ਕੇ. ਅਤੇ ਡੇਅਰੀ ਵਿਕਾਸ ਵਿਭਾਗ ਦੀ ਰਹਿ-ਨੁਮਾਈ ਅਤੇ ਸੁਚਾਰੂ ਸੇਧਾਂ ਅਨੁਸਾਰ ਬੱਬੀ ਨੇ ਘਰੇਲੂ ਪੰਜ-ਪਸ਼ੂ ਅਤੇ ਇਲਾਹਾਬਾਦ ਬੈਂਕ, ਮਾਨਸਾ ਦੀ ਵਿੱਤੀ ਸਹਾਇਤਾ ਨਾਲ 25-ਪਸ਼ੂ ਹੋਰ ਖਰੀਦਣ ਉਪਰੰਤ 30-ਪਸ਼ੂਆਂ ਨਾਲ ਡੇਅਰੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸੇ ਬੈਂਕ ਦੀ ਵਿੱਤੀ ਸਹਾਇਤਾ ਨਾਲ ਤਕਰੀਬਨ 18 ਲੱਖ ਨਾਲ ਅਤੀ ਆਧੁਨਿਕ ਸਾਫ਼ ਸੁਥਰਾ, ਹਵਾਦਾਰ ਅਤੇ ਅਰਾਮਦਾਇਕ ਸ਼ੈਡੱ ਤਿਆਰ ਕਰਕੇ ਆਧੁਨਿਕ ਡੇਅਰੀ ਦਾ ਨੀਂਹ ਪੱਥਰ ਰੱਖਿਆ। ਬੱਬੀ ਨੇ ਸਾਰੇ ਹੀ 25-ਪਸ਼ੂ ਵਿਗਿਆਨੀਆਂ ਦੇ ਤਜ਼ਰਬੇ ਸਾਂਝੇ ਕਰਨ ਉਪਰੰਤ ਨੇੜੇ ਦੇ ਪਿੰਡਾਂ ਵਿਚੋਂ ਤੁਰ-ਫਿਰ ਕੇ ਖਰੀਦੇ। ਇਸ ਦੇ ਨਾਲ ਹੀ ਸੰਨ 2009 ਵਿਚ ਫਿਰ ਮਨਸੂਈ ਗਰਭਦਾਨ ਦੀ 45 ਦਿਨ ਦੀ ਸਿਖਲਾਈ ਸਰਦੂਲਗੜ੍ਹ ਸੈਂਟਰ ਤੋਂ ਪ੍ਰਾਪਤ ਕੀਤੀ। ਅੱਜ ਦੇ ਦਿਨ ਤੱਕ ਇਹਨਾਂ ਪਸ਼ੂਆਂ ਦਾ ਵਾਧਾ ਵਿਕਾਸ ਅਤੇ ਜੱਦ ਦੀ ਬੜੋਤਰੀ ਉਪਰੰਤ ਬੱਬੀ ਨੇ ਡੇਅਰੀ ਫਾਰਮ ਦੀ 90 ਪਸ਼ੂਆਂ ਦੀ ਗਿਣਤੀ ਦਾ ਟੀਚਾ ਹਾਸਿਲ ਕਰ ਲਿਆ ਹੈ। ਇਹਨਾਂ ਵਿਚੋਂ 55 ਪਸ਼ੂ ਵੱਡੇ, 20 ਵਹਿੜਾਂ ਅਤੇ 15 ਕੱਟੜੂ-ਵਛੜੂਆਂ ਦੀ ਗਿਣਤੀ ਹੈ। ਸਾਡੇ ਕਿਸਾਨ ਵੀਰਾਂ ਨੂੰ ਬਹੁਤ ਹੀ ਮਹੱਤਵਪੂਰਨ ਸੂਚਨਾ ਹੈ ਕਿ ਬੱਬੀ ਦੁਆਰਾ ਸਿਰਫ਼ ਇਕ ਵਾਰ 25 ਗਾਵਾਂ ਖਰੀਦਣ ਉਪਰੰਤ ਅੱਜ ਤੱਕ ਦੀ ਸਾਰੀ ਹੀ ਗਿਣਤੀ ਆਪਣੀ ਜੱਦ ਵਿਚੋਂ ਹੀ ਤਿਆਰ ਕੀਤੀ ਹੈ। ਬੱਬੀ ਦੁਆਰਾ ਮਨਸੂਈ ਗਰਭਦਾਨ ਸਿੱਖਣ ਉਪਰੰਤ ਆਪਣੇ ਫਾਰਮ ਉਪਰ ਸਾਰੇ ਹੀ ਪਸ਼ੂਆਂ ਦਾ ਗਰਭਦਾਨ ਆਪ ਕਰਦਾ ਹੈ। ਇਸ ਪਾਸ ਆਪਣਾ 10 ਲੀਟਰ ਦਾ ਸਿਲੰਡਰ ਹੈ ਅਤੇ ਇਸ ਗਰਭਦਾਨ ਦੇ ਟੀਕੇ ਨੈਸਲੇ ਅਤੇ ਪੀ.ਡੀ.ਐਫ.ਏ. ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਇਸ ਘਰੇਲੂ ਪੱਧਰ ਉਪਰ ਆਪੇ ਕੀਤੇ ਇਲਾਜ ਦਾ ਜੁਆਬ ਇਹ ਹੈ ਕਿ ਇਕ ਵੀ ਪਸ਼ੂ ਸਾਰੇ ਫਾਰਮ ਉਪਰ ਖ਼ਰਾਬ ਨਹੀਂ ਹੋਇਆ ਅਤੇ 80 ਪ੍ਰਤੀਸ਼ਤ ਮਨਸੂਈ ਗਰਭਦਾਨ ਦਾ ਨਤੀਜਾ ਹਾਸਿਲ ਹੈ। ਇਹਨਾਂ ਦੁਧਾਰੂਆਂ ਲਈ 50 ਏਕੜ ਜ਼ਮੀਨ ਵਿਚ 20 ਏਕੜ ਇਕੱਲੇ ਪੱਠੇ ਹਨ, 8 ਏਕੜ ਬਾਗ ਹੈ ਅਤੇ ਬਾਕੀ 32 ਏਕੜ ਨਰਮਾ ਬੀਜਿਆ ਜਾਂਦਾ ਹੈ। ਡੇਅਰੀ ਸ਼ੈਡ ਦੀ ਵਾਸ਼ਿੰਗ ਸ਼ੈਡੱ ਦੇ ਨਜ਼ਦੀਕ ਟੈਂਕ ਵਿਚ ਜਮ੍ਹਾਂ ਕਰਕੇ ਸਾਰੀ ਜ਼ਮੀਨ ਨੂੰ ਦਿੱਤੀ ਜਾਂਦੀ ਹੈ ਜੋ ਕਿ ਔਰਗੈਨਿਗ ਫਾਰਮਿੰਗ ਦਾ ਧੁਰਾ ਹੈ। ਇਸ ਨਾਲ ਰਸਾਇਣਕ ਖ਼ਾਦਾਂ ਦੀ ਬੱਚਤ ਹੁੰਦੀ ਹੈ।

ਬੱਬੀ ਦੇ ਆਧੁਨਿਕ ਡੇਅਰੀ ਫਾਰਮ ਉਪਰ ਰੋਜ਼ਾਨਾ 40 ਕਿਲੋ ਹਰਾ ਪਾਇਆ ਜਾਂਦਾ ਹੈ ਅਤੇ ਖ਼ੁਰਾਕ ਵਿਗਿਆਨਕ ਤਜ਼ਰਬਿਆਂ ਤੇ ਅਧਾਰਿਤ 2 ਕਿਲੋ ਦੁੱਧ ਪਿੱਛੇ 1 ਕਿਲੋ ਪਾਈ ਜਾਂਦੀ ਹੈ। ਹਰਾ ਘਟ ਜਾਣ ਸਮੇਂ ਖ਼ੁਰਾਕ ਵਿਚ 4-5 ਕਿਲੋ ਤੂੜੀ ਵੀ ਦਿੱਤੀ ਜਾਂਦੀ ਹੈ। ਵਾਧੂ ਹਰੇ ਚਾਰੇ ਦਾ ਸਾਈਲੇਜ਼ ਬਣਾਇਆ ਜਾਂਦਾ ਹੈ ਅਤੇ ਇਹ ਸਾਈਲੇਜ਼ 20-25 ਕਿਲੋ ਤੱਕ ਖ਼ੁਰਾਕ ਵਿਚ ਹਰਾ ਚਾਰਾ ਘਟਣ ਦੀ ਸੂਰਤ ਵਿਚ ਪਾਉਂਦਾ ਹੈ। ਪਸ਼ੂ ਖ਼ੁਰਾਕ ਨੂੰ ਘਰੇਲੂ ਪੱਧਰ ਉਪਰ ਤਿਆਰ ਕੀਤਾ ਜਾਂਦਾ ਹੈ। ਇਸ ਕੰਮ ਲਈ ਛੋਟੀ ਚੱਕੀ ਘਰੇ ਲਾ ਕੇ ਘਰੇਲੂ ਖ਼ੁਰਾਕ ਤਿਆਰ ਕੀਤੀ ਜਾਂਦੀ ਹੈ।

ਘਰੇਲੂ ਖ਼ੁਰਾਕ ਵਿਚ ਦਾਣਾ (ਮੱਕੀ, ਚੌਲਾਂ ਦੀ ਕਣੀ, ਕਣਕ ਅਤੇ ਜੌਂ) ਪਾਇਆ ਜਾਂਦਾ ਹੈ ਅਤੇ ਖ਼ਲਾਂ ਵਿਚ ਸਰੋਂ ਦੀ ਖ਼ਲ, ਗੁਆਰਾ ਕੋਰਮਾ, ਵੜੇਵੇਂ ਅਤੇ ਸੋਇਆਬੀਨ ਦਾ ਸੇਵਨ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਧਾਤਾਂ ਦਾ ਚੂਰਾ, ਨਮਕ, ਬਫ਼ਰ, ਬਾਈਪਾਸ ਫੈਟ, ਡੀ.ਓ.ਸੀ., ਚੋਕਰ ਅਤੇ ਚਿਲੇਟਿਡ ਮਿਨਰਲ ਵੀ ਪਾਏ ਜਾਂਦੇ ਹਨ।

ਜਦੋਂ ਵੀ ਕੋਈ ਕਿਸਾਨ ਵੀਰ ਬੱਬੀ ਚੱਠਾ ਫਾਰਮ ਉਪਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਆਮਦਨ ਦੀ ਗੱਲ ਕਰਦਾ ਹੈ, ਪਰ ਬੱਬੀ ਅਕਸਰ ਹੱਸ ਕੇ ਇਹੀ ਉਤਰ ਦਿੰਦਾ ਹੈ ਕਿ ਉਸ ਦੀ ਜੇਬ ਕਦੇ ਵੀ ਖ਼ਾਲੀ ਨਹੀਂ ਹੋਈ ਅਤੇ ਨਾ ਹੀ ਕਦੇ ਆੜਤੀਏ ਤੋਂ ਪੈਸੇ ਲਏ ਹਨ। ਉਸ ਦੀ ਜ਼ੁਬਾਨੀ ਹੈ ਕਿ ਇਕ ਆਮ ਦੁੱਧ ਦੇਣ ਵਾਲੀ ਦੋਗਲੀ ਗਾਂ ਔਸਤਨ 14 ਕਿਲੋ ਦੁੱਧ ਉਪਰ ਖ਼ਰਚ ਅਤੇ ਆਮਦਨ ਇਸ ਪ੍ਰਕਾਰ ਹੈ -

ਡੇਅਰੀ ਖ਼ਰਚੇ (14 ਕਿਲੋ ਦੁੱਧ ਦੇਣ ਵਾਲੀ ਲਵੇਰੀ ਦਾ ਰੋਜ਼ਾਨਾ ਖ਼ਰਚਾ)

ਲੜੀ ਨੰ.

ਵੇਰਵਾ

ਮਿਕਦਾਰ

ਖ਼ਰਚਾ (ਰੁਪਏ)

1

ਫੀਡ

6 ਕਿਲੋ ‘ 14 ਰੁਪੈ ਪ੍ਰਤੀ ਕਿਲੋ

84

2

ਚਾਰਾ

40 ਕਿਲੋ ‘ 60 ਰੁਪੈ ਪ੍ਰਤੀ ਕਿਲੋ

24

3

ਤੂੜੀ

2 ਕਿਲੋ ‘ 4 ਰੁਪੈ ਪ੍ਰਤੀ ਕਿਲੋ

08

4

ਲੇਬਰ

 

10

5

ਦਵਾਈ/ਮਨਸੂਈ ਗਰਭਦਾਨ

 

05

6

ਵਿਆਜ਼

 

30

7

ਬਿਜਲੀ, ਪਾਣੀ ਆਦਿ

 

05

8

ਟੁੱਟ-ਭੱਜ ਆਦਿ

 

05

   

ਕੁੱਲ

171

ਡੇਅਰੀ ਆਮਦਨ (14 ਕਿਲੋ ਦੁੱਧ ਦੇਣ ਵਾਲੀ ਲਵੇਰੀ)

1. ਦੁੱਧ 14 ਕਿਲੋ ‘ 18 ਰੁਪੈ ਪ੍ਰਤੀ ਕਿਲੋ 252

ਬੱਚਤ 

ਆਮਦਨ - ਖ਼ਰਚਾ  252 - 171 81 ਰੁਪਏ

ਬੱਚਤ ਇਕ ਲਵੇਰੀ ਇਕ 80 ਰੁਪਏ

ਬੱਚਤ ਇਕ ਲਵੇਰੀ ਇਕ ਮਹੀਨਾ 80 x 30  2400 ਰੁਪਏ

ਇਕ ਏਕੜ  4 ਲਵੇਰੀ ਪਾਲਣ ਉਪਰੰਤ 2400 x 12 x 4 =1,15, 200 ਰੁਪਏ

ਇਸ ਗੱਲ ਤੋਂ ਸੁਭਾਵਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਰੇ ਹੀ ਖ਼ਰਚੇ ਵੱਧ ਤੋਂ ਵੱਧ ਲਾਉਣ ਉਪਰੰਤ ਇਕ ਏਕੜ ਝੋਨੇ/ਨਰਮੇ/ਕਣਕ ਦੀ ਨਿਸਬਤ ਸਿਰਫ਼ 4-ਦੋਗਲੀਆਂ ਗਾਵਾਂ ਰੱਖਣ ਨਾਲ ਕਾਫ਼ੀ ਆਮਦਨ ਵਿਚ ਵਾਧਾ ਕਰਦਾ ਹੈ।

ਇਸ ਤੋਂ ਵਿਲੱਖਣ ਗੱਲ ਇਹ ਹੈ ਕਿ ਇਸ ਫਾਰਮ ਉਪਰ ਗਰਮੀ ਘਟਾਉਣ ਲਈ ਡਰਿੱਪ ਦੀਆਂ ਪਾਈਪਾਂ ਦੀ ਵਰਤੋਂ ਕਰਕੇ ਨੌਜਲਾਂ ਨਾਲ ਫੌਗਰ ਵਰਤੇ ਜਾਂਦੇ ਹਨ ਜੋ ਸਸਤੇ ਅਤੇ ਵਧੀਆ ਪ੍ਰਦਰਸ਼ਨ ਕਰਦੇ ਹਨ। ਸ਼ੈਡ ਅੰਦਰ ਮੱਖੀ/ਮੱਛਰ ਦੀ ਰੋਕਥਾਮ ਪੂਰਨ ਤੌਰ ਤੇ ਹੈ। ਕਿਸੇ ਵੀ ਪਸ਼ੂ ਉਪਰ ਕੋਈ ਵੀ ਚਿੱਚੜ/ਚਿਚੜੀ ਦਿਖਾਈ ਨਹੀਂ ਦਿੰਦੇ। ਥਣਾਂ ਉਪਰ ਧਾਰਾਂ ਕੱਢਣ ਉਪਰੰਤ ਸਪਰੇਅ ਕੀਤੀ ਜਾਂਦੀ ਹੈ ਤਾਂ ਜੋ ਕਿ ਹਵਾਨੇ ਦੀ ਹਰ ਸਮੱਸਿਆ ਦਾ ਕਾਬੂ ਰੱਖਿਆ ਜਾ ਸਕੇ।

ਬੱਬੀ ਮਾਰਚ 2000 ਦੌਰਾਨ ਜ਼ਿਲ੍ਹਾ ਬਠਿੰਡਾ ਦਾ ਸਭ ਤੋਂ ਵਧੀਆ ਡੇਅਰੀ ਫਾਰਮ ਚੁਣਿਆ ਗਿਆ ਜਿਸ ਵਿਚ ਇਸ ਨੂੰ 10,000 ਰੁਪਏ ਦਾ ਨਗਦ ਇਨਾਮ ਆਤਮਾ ਸਕੀਮ ਅਧੀਨ ਵਧੀਕ, ਡਿਪਟੀ ਕਮਿਸ਼ਨਰ, ਬਠਿੰਡਾ ਤੋਂ ਪ੍ਰਾਪਤ ਹੋਇਆ। ਇਸਦੇ ਨਾਲ ਹੀ ਬਠਿੰਡਾ ਪਸ਼ੂ ਮੇਲਾ 2008 ਦੌਰਾਨ ਇਸ ਦੀ ਗਾਂ 38 ਕਿਲੋ 200 ਗ੍ਰਾਮ ਦੁੱਧ ਦੇਣ ਨਾਲ ਤੀਜੇ ਸਥਾਨ ਉਪਰ ਰਹੀ ਅਤੇ ਇਕ ਵਹਿੜ ਚੌਥੀ ਪੁਜੀਸ਼ਨ ਹਾਸਲ ਕਰਕੇ ਆਈ। ਇਸ ਫਾਰਮ ਉਪਰ ਸਰਦੂਲਗੜ੍ਹ ਸੈਂਟਰ ਦੀ ਕਲਾਸ ਲਗਾਤਾਰ ਸਾਰਾ ਸਾਲ ਦੌਰਾ ਕਰਦੀ ਹੈ ਅਤੇ ਆਤਮਾ ਦਾ ਟੇ੍ਰਨਿੰਗ ਸਕੂਲ ਵੀ ਵਧੀਆ ਚੱਲ ਰਿਹਾ ਹੈ।

ਬੱਬੀ ਦੀ ਆਖ਼ਰੀ ਜ਼ੁਬਾਨੀ ਹੈ ਕਿ ਹਰ ਕਿਸਾਨ ਵੀਰ ਜੋ ਵੀ ਇਸ ਧੰਦੇ ਵਿਚ ਆਉਣਾ ਚਾਹੁੰਦਾ ਹੈ, ਡੇਅਰੀ ਦੇ ਚਾਰ ਕੋਨੇ - ਫੀਡ, ਨਸਲ, ਛੱਤ ਅਤੇ ਖ਼ੁਦ, ਚਾਰੇ ਪੂਰੇ ਹੋਣ ਉਪਰੰਤ ਹੀ ਇਸ ਧੰਦੇ ਨੂੰ ਅਪਣਾਵੇ। ਇਸ ਤੋਂ ਇਲਾਵਾ ਜੋ ਇਸਨੇ ਪਸ਼ੂਆਂ ਉਪਰ ਉਸ ਸਮੇਂ 6 ਲੱਖ ਰੁਪਏ ਲਗਾਏ ਸਨ ਉਹਨਾਂ ਦੀ ਅੱਜ ਦੀ ਕੀਮਤ ਘੱਟੋ-ਘੱਟ 35 ਲੱਖ ਰੁਪਏ ਹੈ ਜੋ ਕਿਸੇ ਵੀ ਧੰਦੇ ਵਿਚ 3 ਤੋਂ ਸਾਢੇ 3 ਸਾਲ ਵਿਚ ਨਹੀਂ ਹੋ ਸਕਦੀ। ਬੱਬੀ ਇਸ ਸਮੇਂ ਆਪਣੇ ਪਰਿਵਾਰ ਵਿਚ ਪਤਨੀ ਸਿਮਰਤ ਕੌਰ (ਮਿਠੜੀ ਵਾਲੇ) ਅਤੇ 2 ਬੇਟੀਆਂ ਅਤੇ ਇਕ ਬੇਟੇ ਨਾਲ ਬਹੁਤ ਹੀ ਵਧੀਆ ਜੀਵਨ ਬਤੀਤ ਕਰ ਰਿਹਾ ਹੈ। ਇਸ ਫਾਰਮ ਨੂੰ ਦੇਖਣ, ਸਲਾਹ ਕਰਨ ਉਪਰੰਤ 25-30 ਵਧੀਆ ਫਾਰਮ ਹੋਰ ਹੋਂਦ ਵਿਚ ਆ ਗਏ ਹਨ।

ਬੜੀ ਉਮੀਦ ਹੈ ਕਿ ਇਸ ਡੇਅਰੀ ਫਾਰਮਰ ਦੀ ਜੀਵਨ-ਗਾਥਾ ਸਾਡੇ ਪੇਂਡੂ ਨੌਜਵਾਨ ਵੀਰਾਂ ਅਤੇ ਭੈਣਾਂ ਨੂੰ ਇਸ ਧੰਦੇ ਵੱਲ ਪ੍ਰੇਰਿਤ ਕਰੇਗੀ ਅਤੇ ਪੇਂਡੂ ਸਵੈ-ਰੁਜ਼ਗਾਰ ਦੀ ਰੁਚੀ ਵਿਚ ਵਾਧਾ ਹੋਵੇਗਾ। ਇਸ ਨਾਲ ਸਮਾਜਿਕ ਅਤੇ ਆਰਥਿਕ ਹਾਲਤ ਵਿਚ ਸੁਧਾਰ ਹੋਣਗੇ।